ਸਾਰੇ ਜਾਣਦੇ ਸਨ ਕਿ ਮੇਰੇ ਵਿੱਚ ਧੀਰਜ ਨਹੀਂ ਸੀ । ਕਿੰਨੀ ਵਾਰੀ ਮੈਂ ਕਿਹਾ, “ਮੈ ਕਿਉਂ ਇੰਤਜ਼ਾਰ ਕਰਾਂ, ਜਦ ਮੈਂ ਇਹ ਸਭ ਹੁਣੇ ਕਰ ਸਕਦਾ ਹਾਂ ?” ਅਸਲੀਅਤ ਤਾਂ ਇਹ ਹੈ ਕਿ ਜਦੋਂ ਮੈਨੂੰ ਪਹਿਲੀ ਵਾਰੀ ਬਾਰਾਂ ਕਦਮਾਂ ਬਾਰੇ ਦੱਸਿਆ ਗਿਆ, ਤਾਂ ਮੇਰੀ ਸਥਿਤੀ “ਟਾਫੀਆਂ ਦੇ ਭੰਡਾਰ ਵਿੱਚ ਖੜੇ ਬੱਚੇ” ਵਾਂਗ ਸੀ। ਮੈਂ ਬਾਰਵੇਂ ਕਦਮ ਤੇ ਪਹੁੰਚਣ ਦਾ ਇੰਤਜ਼ਾਰ ਨਹੀਂ ਕਰ ਸਕਦਾ ਸੀ ਮੈਂ ਸੋਚਿਆ ਇਹ ਨਿਸ਼ਚਿਤ ਹੀ ਕੁੱਝ ਹੀ ਮਹੀਨਿਆਂ ਦਾ ਕੰਮ ਸੀ ! ਪਰ ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਬਾਰਾਂ ਕਦਮਾਂ ਤੇ ਚੱਲਣਾ, ਉਮਰ ਭਰ ਚੱਲਣ ਵਾਲਾ ਕੰਮ ਹੈ ।