ਅਲਕੋਹੋਲਿਕਸ ਅਨੌਨੀਮਸ ਵਿੱਚ ਆਉਣ ਤੋਂ ਪਹਿਲਾਂ, ਮੈਂ ਅਕਸਰ ਸੋਚਦਾ ਨਹੀਂ ਸੀ ਅਤੇ ਲੋਕਾਂ ਅਤੇ ਹਾਲਾਤਾਂ ਉੱਤੇ ਪ੍ਰਤਿਕਿਰਿਆ ਕਰਦਾ ਸੀ । ਜਦੋਂ ਪ੍ਰਤਿਕਿਰਿਆ ਨਹੀਂ ਕਰਦਾ ਸੀ ਤਾਂ ਇੱਕ ਮਸ਼ੀਨ ਵਾਂਗ ਕੰਮ ਕਰਦਾ । ਅਲਕੋਹੋਲਿਕਸ ਅਨੌਨੀਮਸ ਵਿੱਚ ਆਉਣ ਤੋਂ ਬਾਅਦ ਮੈਂ ਰੋਜ਼ ਆਪਣੇ ਤੋਂ ਵੱਡੀ ਸ਼ਕਤੀ ਕੋਲੋਂ ਮਾਰਗ-ਦਰਸ਼ਨ ਲੈਣਾ ਸ਼ੁਰੂ ਕਰ ਦਿੱਤਾ, ਅਤੇ ਉਸ ਮਾਰਗ-ਦਰਸ਼ਨ ਨੂੰ ਸੁਣਨਾ ਸਿੱਖ ਰਿਹਾ ਹਾਂ । ਫਿਰ ਇਹਨਾਂ ਮਾਰਗ-ਦਰਸ਼ਨ ਉੱਤੇ ਪ੍ਰਤਿਕਿਰਿਆ ਕਰਨ ਦੀ ਬਜਾਏ ਮੈਂ ਇਹਨਾਂ ਦੇ ਆਧਾਰ ਤੇ ਫੈਸਲੇ ਕਰਦਾ ਹਾਂ ਅਤੇ ਉਹਨਾਂ ਅਨੁਸਾਰ ਕਾਰਵਾਈ ਕਰਦਾ ਹਾਂ । ਇਸ ਦੇ ਨਤੀਜੇ ਬਹੁਤ ਰਚਨਾਤਕ ਹੋਏ ; ਹੁਣ ਮੈਂ ਦੂਜਿਆਂ ਨੂੰ ਆਪਣੇ ਬਾਰੇ ਫੈਸਲਾ ਕਰਨ ਅਤੇ ਫਿਰ ਇਹਨਾਂ ਲਈ ਮੇਰੀ ਨਿੰਦਿਆ ਕਰਨ ਦੀ ਇਜ਼ਾਜਤ ਨਹੀਂ ਦਿੰਦਾ ।
ਅੱਜ- ਅਤੇ ਹਰ ਰੋਜ਼- ਇੱਕ ਸ਼ਰਧਾ- ਪੂਰਨ ਦਿਲ ਨਾਲ ਅਤੇ ਇਸ ਇੱਛਾ ਨਾਲ ਕਿ ਮੇਰੇ ਰਾਹੀਂ ਰੱਬ ਦੀ ਇੱਛਾ ਦਾ ਅਮਲ ਹੋਵੇ, ਮੇਰਾ ਜੀਵਨ ਦੂਜਿਆਂ ਲਈ, ਖਾਸ ਕਰਕੇ ਸਾਥੀਆਂ ਨਾਲ ਸਾਂਝਾ ਕਰਨ ਦੇ ਯੋਗ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਮੈਂ ਕਿਸੇ ਵੀ ਚੀਜ਼ ਵਿੱਚੋਂ- ਅਲਕੋਹੋਲਿਕਸ ਅਨੌਨੀਮਸ ਵਿੱਚ ਵੀ, ਧਰਮ ਦੇ ਕੱਟੜਵਾਦ ਦੀ ਆੜ ਨਹੀਂ ਲੈਂਦਾ ਤਾਂ ਮੈਂ ਰੱਬ ਦੇ ਪ੍ਰਗਟਾਵੇ ਦਾ ਖੁੱਲਾ ਸਾਧਨ ਬਣ ਸਕਦਾ ਹਾਂ ।