ਚੌਥੇ ਕਦਮ ਦਾ ਇਹ ਸੁਨੇਹਾ ਪਹਿਲਾਂ ਸੀ, ਜੋ ਮੈਨੂੰ ਬਹੁਤ ਸਾਫ ਅਤੇ ਚੰਗੀ ਤਰਾਂ ਸੁਣਿਆ ; ਮੈਂ ਇਸ ਤੋਂ ਪਹਿਲਾਂ ਆਪਣੇ ਆਪ ਨੂੰ ਕਦੇ ਲਿਖਤੀ ਰੂਪ ਵਿੱਚ ਨਹੀਂ ਵੇਖਿਆ ਸੀ । ਅਲਕੋਹੋਲਿਕਸ ਅਨੌਨੀਮਸ ਵਿੱਚ ਆਉਣ ਤੋਂ ਪਹਿਲਾਂ, ਮੈਂ ਐਸੀ ਕੋਈ ਜਗਾ ਬਾਰੇ ਨਹੀਂ ਜਾਣਦਾ ਸੀ, ਜੋ ਮੈਨੂੰ ਇਨਸਾਨਾਂ ਵਿੱਚ ਇਨਸਾਨ ਹੋਣਾ ਸਿਖਾ ਸਕੇ । ਆਪਣੀ ਪਹਿਲੀ ਮੀਟਿੰਗ ਤੋਂ ਹੀ ਮੈਂ ਲੋਕਾਂ ਨੂੰ ਇਹ ਕਰਦੇ ਵੇਖਿਆ ਅਤੇ ਮੈਂ ਵੀ ਉਹ ਚਾਹੁੰਦਾ ਸਾਂ, ਜੋ ਉਹਨਾਂ ਨੂੰ ਹਾਸਲ ਸੀ । ਮੇਰੇ, ਅੱਜ ਦੇ ਦਿਨ ਇੱਕ ਖੁਸ਼, ਸੋਫੀ ਸ਼ਰਾਬੀ ਹੋਣ ਦਾ ਇੱਕ ਕਾਰਨ ਇਹ ਹੈ ਕਿ ਮੈਂ ਇਸ ਮਹੱਤਵਪੂਰਨ ਸਬਕ ਨੂੰ ਸਿੱਖ ਰਿਹਾ ਹਾਂ।