Phone

+1 778 381 5686

Email

care@soberlife.ca

ਅਲਕੋਹਲਿਕਸ ਅਨੌਨੀਮਸ

ਬਾਰ੍ਹਾਂ ਕਦਮ

 • 1.ਅਸੀਂ ਮੰਨਿਆ ਕਿ ਅਸੀਂ ਸ਼ਰਾਬ ਸਾਹਮਣੇ ਤਾਕਤ ਰਹਿਤ ਸੀ- ਅਤੇ ਸਾਡਾ ਜੀਵਨ ਅਸਤ-ਵਿਅਸਤ ਹੋ ਗਿਆ ਸੀ ।
 • 2.ਵਿਸ਼ਵਾਸ ਪੈਦਾ ਹੋਇਆ ਕਿ ਇੱਕ ਤਾਕਤ ਜੋ ਸਾਡੇ ਤੋਂ ਵੱਡੀ ਹੈ ਸਾਡੀ ਸਿਆਣਪ ਬਹਾਲ ਕਰ ਸਕਦੀ ਹੈ ।
 • 3.ਰੱਬ, ਜਿਸ ਤਰਾਂ ਵੀ ਅਸੀਂ ਉਸਨੂੰ ਸਮਝਦੇ ਜਾਂ ਮੰਨਦੇ ਹਾਂ, ਦੀ ਸੰਭਾਲ ਵਿੱਚ ਆਪਣੀ ਮਰਜ਼ੀ ਅਤੇ ਜ਼ਿੰਦਗੀ ਸੌਂਪਣ ਦਾ ਫੈਸਲਾ ਕੀਤਾ।
 • 4. ਆਪਣੀ ਜ਼ਿੰਦਗੀ ਦੀ ਖੋਜ-ਪੂਰਨ ਅਤੇ ਨਿਡਰ, ਨੈਤਿਕ ਸੂਚੀ ਤਿਆਰ ਕੀਤੀ ।
 • 5.ਰੱਬ, ਆਪਣੇ ਆਪ ਅਤੇ ਇੱਕ ਹੋਰ ਵਿਅਕਤੀ ਸਾਹਮਣੇ ਆਪਣੀਆਂ ਗਲਤੀਆਂ ਦਾ ਸਹੀ ਰੂਪ ਮੰਨਿਆ ।
 • 6.ਅਸੀਂ ਪੂਰੀ ਤਰਾਂ ਤਿਆਰ ਹੋਏ ਕਿ ਰੱਬ ਸਾਡੇ ਚਰਿੱਤਰ ਦੇ ਇਹ ਸਾਰੇ ਔਗੁਣ ਦੂਰ ਕਰ ਦੇਵੇ ।
 • 7.ਨਿਮਰਤਾ ਸਹਿਤ ਰੱਬ ਨੂੰ ਬੇਨਤੀ ਕੀਤੀ ਕਿ ਸਾਡੀਆਂ ਖਾਮੀਆਂ ਨੂੰ ਦੂਰ ਕਰੇ ।
 • 8.ਉਨਾਂ ਸਾਰੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਿਨਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਸੀ ਅਤੇ ਉਨਾਂ ਪਾਸੋਂ ਭੁੱਲ-ਸੁਧਾਰ ਕਰਨ ਲਈ ਇਛੁੱਕ ਹੋਏ ।
 • 9.ਜਿੱਥੇ ਤੱਕ ਵੀ ਸੰਭਵ ਸੀ ਅਜਿਹੇ ਲੋਕਾਂ ਨਾਲ ਸਿੱਧੇ ਭੁੱਲ-ਸੁਧਾਰ, ਸਿਵਾਏ ਉਦੋਂ, ਜਦੋਂ ਅਜਿਹਾ ਕਰਨ ਨਾਲ ਉਨਾਂ ਨੂੰ ਜਾਂ ਦੂਸਰਿਆਂ ਨੂੰ ਠੇਸ ਪਹੁੰਚੇ ।
 • 10.ਆਪਣੀ ਨਿੱਜੀ ਸੂਚੀ ਬਣਾਉਣਾ ਜਾਰੀ ਰੱਖਿਆ ਅਤੇ ਜਦੋਂ ਵੀ ਅਸੀਂ ਗਲਤ ਹੋਏ ਤੁਰੰਤ ਸਵੀਕਾਰ
  ਕਰ ਲਿਆ ।
 • 11.ਅਰਦਾਸ ਅਤੇ ਧਿਆਨ ਰਾਹੀਂ ਆਪਣਾ ਸੁਚੇਤ ਸੰਪਰਕ ਰੱਬ ਨਾਲ, ਜਿਵੇਂ ਵੀ ਅਸੀਂ ਉਸਨੂੰ ਸਮਝਦੇ ਜਾਂ ਮੰਨਦੇ ਹਾਂ ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ, ਇਹੋ ਅਰਦਾਸ ਕਰਦਿਆਂ ਕਿ ਉਹ ਸਾਡੇ ਲਈ ਆਪਣੇ ਭਾਣੇ ਦਾ ਗਿਆਨ ਅਤੇ ਉਸ ਤੇ ਚੱਲਣ ਦੀ ਸ਼ਕਤੀ ਦੇਵੇ ।
 • 12.ਇਨਾਂ ਕਦਮਾਂ ਸਦਕਾ ਆਈ ਅਧਿਆਤਮਿਕ ਜਾਗ੍ਰਿਤੀ ਉਪਰੰਤ ਅਸੀਂ ਇਹ ਸੁਨੇਹਾ ਹੋਰਨਾਂ ਸ਼ਰਾਬੀਆਂ ਤੱਕ ਪਹੁੰਚਾਉਣ ਦੀ ਅਤੇ ਇਨਾਂ ਨਿਯਮਾਂ ਨੂੰ ਆਪਣੇ ਸਾਰੇ ਕੰਮਾਂ ਚ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ।

ਬਾਰਾਂ ਪਰੰਪਰਾਵਾਂ

 • 1.ਸਾਡਾ ਸਾਂਝਾ ਕਲਿਆਣ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਹੈ, ਨਿੱਜੀ ਰੋਗ-ਮੁਕਤੀ ‘ਏ.ਏ.’ ਦੇ ਏਕੇ ਤੇ ਨਿਰਭਰ ਕਰਦੀ ਹੈ ।
 • 2.ਸਾਡੇ ਗਰੁੱਪ ਦੇ ਮੰਤਵ ਲਈ ਸਿਰਫ ਇੱਕ ਹੀ ਅਧਿਕਾਰੀ ਹੈ – ਇੱਕ ਪਿਆਰਾ ਰੱਬ, ਜੋ ਸਾਡੇ ਗਰੁੱਪ ਦੀ ਵਿਵੇਕਬੁੱਧੀ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਂਦਾ ਹੈ । ਸਾਡੇ ਆਗੂ ਸਿਰਫ ਵਿਸ਼ਵਾਸ-ਪਾਤਰ ਸੇਵਕ ਹਨ ; ਉਹ ਹੁਕਮ ਨਹੀਂ ਚਲਾਉਂਦੇ ।
 • 3.‘ਏ.ਏ.’ ਦੀ ਸਦੱਸਤਾ ਲਈ ਸਿਰਫ ਸ਼ਰਾਬ ਛੱਡਣ ਦੀ ਇੱਛਾ ਹੋਣਾ ਹੀ ਲੋੜੀਂਦਾ ਹੈ ।
 • 4.ਹਰ ਗਰੁੱਪ ਸਵੈ-ਸਾਸ਼ੀ ਹੋਣਾ ਚਾਹੀਦਾ ਹੈ, ਸਿਵਾਏ ਉਨਾਂ ਮਾਮਲਿਆਂ ਦੇ, ਜਿਹੜੇ ਦੂਜੇ ਗਰੁੱਪਾਂ ਜਾਂ ਅਲਕੋਹੋਲਿਕਸ ਅਨੌਨੀਮਸ ਤੇ ਸਮੁੱਚੇ ਤੌਰ ਤੇ ਪ੍ਰਭਾਵ ਪਾਉਂਦੇ ਹੋਣ ।
 • 5.ਹਰ ਗਰੁੱਪ ਦਾ ਸਿਰਫ ਇੱਕ ਹੀ ਮੁੱਖ ਉਦੇਸ਼ ਹੈ – ਆਪਣੇ ਸੁਨੇਹੇ ਨੂੰ ਉਨਾਂ ਸ਼ਰਾਬੀਆਂ ਤੱਕ ਲਿਜਾਣਾ ਜੋ ਅਜੇ ਵੀ ਪੀੜਤ ਹਨ ।
 • 6.ਏ.ਏ.’ ਦੇ ਕਿਸੇ ਵੀ ਗਰੁੱਪ ਨੂੰ ਨਹੀਂ ਚਾਹੀਦਾ ਕਿ ਉਹ ਕਿਸੇ ਅਜਿਹੇ ਸੰਬੰਧਤ ਕੰਮ ਕਰਨ ਵਾਲੀ ਬਾਹਰਲੀ ਸੰਸਥਾ ਨਾਲ ਆਪਣੇ ਆਪਨੂੰ ਜੋੜੇ, ਪੈਸਾ ਦੇਵੇ ਜਾਂ ‘ਏ.ਏ.’ ਦਾ ਨਾਂ ਵਰਤਣ ਦੇਵੇ, ਤਾਂ ਜੋ ਕਿਤੇ ਅਜਿਹਾ ਨਾ ਹੋਵੇ ਕਿ ਪੈਸੇ, ਜਾਇਦਾਦ ਅਤੇ ਸ਼ੋਹਰਤ ਦੀਆਂ ਸਮੱਸਿਆਵਾਂ ਸਾਨੂੰ ਆਪਣੇ ਮੁੱਖ ਉਦੇਸ਼ ਤੋਂ ਭਟਕਾ ਦੇਣ ।
 • 7.ਏ.ਏ.’ ਦੇ ਹਰ ਗਰੁੱਪ ਨੂੰ ਬਾਹਰਲੇ ਯੋਗਦਾਨ ਮਨਾ ਕਰਦਿਆਂ ਹੋਇਆ ਸਵੈ-ਨਿਰਭਰ ਹੋਣਾ ਚਾਹੀਦਾ ਹੈ ।
 • 8.ਅਲਕੋਹੋਲਿਕਸ ਅਨੌਨੀਮਸ ਨੂੰ ਹਮੇਸ਼ਾ ਹੀ ਗੈਰ-ਪੇਸ਼ੇਵਰ ਰਹਿਣਾ ਚਾਹੀਦਾ ਹੈ, ਪਰ ਸਾਡੇ-ਸੇਵਾ ਕੇਂਦਰ ਵਿਸ਼ੇਸ਼ ਕਾਰਜਕਰਤਾ ਰੱਖ ਸਕਦੇ ਹਨ ।
 • 9.‘ਏ.ਏ.’ ਨੂੰ, ਕਿਸੇ ਤਰਾਂ ਵੀ ਸੰਗਠਨ ਦੇ ਰੂਪ ਵਿੱਚ ਨਹੀਂ ਹੋਣਾ ਚਾਹੀਦਾ ; ਪਰ ਅਸੀਂ ਸੇਵਾ-ਬੋਰਡ ਜਾਂ ਕਮੇਟੀਆਂ ਬਣਾ ਸਕਦੇ ਹਾਂ, ਜਿਹੜੇ ਉਨਾਂ ਨੂੰ ਹੀ ਉੱਤਰਦਾਈ ਹੋਣਗੇ, ਜਿਨਾਂ ਦੀ ਉਹ ਸੇਵਾ ਕਰਦੇ ਹੋਣ
 • 10. ਬਾਹਰਲੇ ਮਾਮਲਿਆਂ ਪ੍ਰਤੀ ‘ਏ.ਏ.’ ਕੋਈ ਵਿਚਾਰ ਪ੍ਰਗਟ ਨਹੀਂ ਕਰਦੀ ; ਇਸ ਲਈ ‘ਏ.ਏ.’ ਦਾ ਨਾਂ ਕਿਸੇ ਵੀ ਜਨ-ਵਿਵਾਦ ਵਿਚ ਨਹੀਂ ਆਉਣ ਦੇਣਾ ਚਾਹੀਦਾ ।
 • 11. ਸਾਡੀ ਜਨ-ਸੰਪਰਕ ਨੀਤੀ ਖਿੱਚ ਤੇ ਆਧਾਰਿਤ ਹੈ, ਪ੍ਰੋਤਸਾਹਨ ਤੇ ਨਹੀਂ ; ਸਾਨੂੰ ਅਖਬਾਰਾਂ, ਰੇਡੀਓ ਅਤੇ ਫਿਲਮਾਂ ਦੇ ਮਾਧਿਅਮ ਤੋਂ ਆਪਣੀ ਨਿੱਜੀ ਪਹਿਚਾਣ ਹਮੇਸ਼ਾ ਗੁਪਤ ਰੱਖਣੀ ਚਾਹੀਦੀ ਹੈ ।
 • 12. ਪਹਿਚਾਣ ਗੁਪਤ ਰੱਖਣਾ, ਸਾਡੀਆਂ ਪਰੰਪਰਾਵਾਂ ਦਾ ਅਧਿਆਤਮਿਕ ਆਧਾਰ ਹੈ, ਜੋ ਸਾਨੂੰ ਹਮੇਸ਼ਾ ਯਾਦ ਕਰਵਾਉਂਦਾ ਹੈ ਕਿ ਅਸੂਲ, ਸ਼ਖਸੀਅਤਾਂ ਤੋਂ ਜ਼ਿਆਦਾ ਮਹੱਤਵਪੂਰਨ ਹਨ ।

ਏ.ਏ. ਦਾ ਮੁੱਖ-ਬੰਧ

ਅਲਕੋਹੋਲਿਕਸ ਅਨੌਨੀਮਸ ਅਜਿਹੇ ਆਦਮੀਆਂ ਅਤੇ ਔਰਤਾਂ ਦਾ ਭਾਈਚਾਰਾ ਹੈ ਜਿਹੜੇ ਇੱਕ ਦੂਜੇ ਨਾਲ ਆਪਣੇ ਤਜ਼ਰਬੇ, ਸ਼ਕਤੀ ਅਤੇ ਆਸ ਦੀ ਸਾਂਝ ਕਰਦੇ ਹਨ, ਤਾਂ ਜੋ ਉਹ ਆਪਣੀ ਸ਼ਰਾਬ ਪੀਣ ਦੀ ਸਾਂਝੀ ਮੁਸ਼ਕਿਲ ਨੂੰ ਹੱਲ ਕਰ ਸਕਣ ਅਤੇ ਦੂਜੇ ਸ਼ਰਾਬੀਆਂ ਦੀ ਇਸ ਬਿਮਾਰੀ ਤੋਂ ਛੁੱਟਕਾਰਾ ਪਾਉਣ ਵਿੱਚ ਮਦਦ ਕਰ ਸਕਣ । ਭਾਈਚਾਰੇ ਦਾ ਮੈਂਬਰ ਹੋਣ ਲਈ ਸਿਰਫ ਸ਼ਰਾਬ ਛੱਡਣ ਦੀ ਇੱਛਾ ਹੋਣਾ ਹੀ ਕਾਫ਼ੀ ਹੈ । ਇਸ ਦੀ ਮੈਂਬਰਸ਼ਿਪ ਲਈ ਕੋਈ ਚੰਦਾ ਜਾਂ ਫੀਸ ਨਹੀਂ ਦੇਣੀ ਪੈਂਦੀ । ਇਹ ਭਾਈਚਾਰਾ ਮੈਂਬਰਾਂ ਦੇ ਯੋਗਦਾਨ ਰਾਹੀਂ ਸਵੈ-ਨਿਰਭਰ ਹੈ । “ਏ.ਏ.” ਕਿਸੇ ਵੀ ਧਾਰਨਾ, ਧਰਮ ਜਾਂ ਸਿਆਸਤ ਆਦਿ ਨਾਲ ਨਹੀਂ ਜੁੜੀ ਹੋਈ । ਇਹ ਭਾਈਚਾਰਾ ਕਿਸੇ ਕਿਸਮ ਦੇ ਵਾਦ-ਵਿਵਾਦ ਵਿੱਚ ਉੱਲਝਣਾ ਨਹੀਂ ਚਾਹੁੰਦਾ ਅਤੇ ਨਾ ਹੀ ਕਿਸੇ ਬਾਹਰਲੇ ਮਾਮਲਿਆਂ ਪ੍ਰਤੀ ਸਹਿਮਤੀ ਜਾਂ ਵਿਰੋਧਤਾ ਦਾ ਪ੍ਰਗਟਾਵਾ ਕਰਦਾ ਹੈ । ਸਾਡਾ ਮੁੱਖ ਮੰਤਵ ਸ਼ਰਾਬ ਤੋਂ ਦੂਰ ਰਹਿਣਾ ਅਤੇ ਹੋਰਨਾਂ ਸ਼ਰਾਬੀਆਂ ਨੂੰ ਸ਼ਰਾਬੀਪਨ ਤੋਂ ਛੁੱਟਕਾਰਾ ਪਾਉਣ ਵਿੱਚ ਮਦਦ ਕਰਨਾ ਹੈ ।

BLUE CARD ਨੀਲਾ ਕਾਰਡ

ਇਸ ਅਲਕੋਹੋਲਿਕਸ ਅਨੌਨੀਮਸ ਦੀ ਮੀਟਿੰਗ ਦੇ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ । ਅਸੀਂ ਤੁਹਾਨੂੰ ਸਾਰਿਆਂ ਨੂੰ, ਇੱਥੇ ਦੇਖ ਕੇ ਬਹੁਤ ਖੁਸ਼ ਹਾਂ — ਖਾਸ ਕਰਕੇ ਨਵੇਂ ਵਿਅਕਤੀਆਂ ਨੂੰ । ਏ.ਏ. ਦੇ ਇੱਕੋ-ਇੱਕ ਮਕਸਦ ਅਤੇ ਆਪਣੀ “ਤੀਜੀ ਮਰਯਾਦਾ”, ਜੋ ਸਾਨੂੰ ਇਹ ਦੱਸਦੀ ਹੈ ਕਿ “ਏ.ਏ.” ਦੀ ਮੈਂਬਰਸ਼ਿਪ ਲਈ ਸਿਰਫ ਸ਼ਰਾਬ ਛੱਡਣ ਦੀ ਇੱਛਾ ਹੋਣਾ ਹੀ ਲੋੜੀਂਦਾ ਹੈ, ਦਾ ਖਿਆਲ ਰੱਖਦੇ ਹੋਏ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਆਪਣੀ ਸਟੋਰੀ ਸਾਂਝੀ ਕਰਨ, ਆਪਣੀ ਗੱਲਬਾਤ ਆਪਣੀਆਂ ਸ਼ਰਾਬ ਪ੍ਰਤੀ ਸਮੱਸਿਆਵਾਂ ਤੱਕ ਹੀ ਸੀਮਿਤ ਰੱਖਣ ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca