ਫੋਨ

+1 778 381 5686

ਈ - ਮੇਲ

care@soberlife.ca

ਇਮਾਨਦਾਰੀ

ਦੋਸਤੋ ਮੇਰਾ ਨਾਮ ਰੁਪਿੰਦਰ ਅਤੇ ਮੈਂ ਵੀ ਸ਼ਰਾਬ ਦਾ ਰੋਗੀ ਹਾਂ। ਕਿਉਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਹਾਂ ਏ ਏ ਦੇ ਪਰੋਗਰਾਮ ਪ੍ਰਤੀ । ਜੇ ਨਹੀਂ ਫਿਰ ਕਿਉਂ। ਕਿ ਮੈਂ ਜਿੰਦਗੀ ਜਿਉਣੀ ਨਹੀਂ ਚਾਹੁੰਦਾ, ਕਿ ਮੈਂ ਜਿੰਦਗੀ ਵਿੱਚ ਖੁਸ਼ੀ ਨਹੀਂ ਚਾਹੁੰਦਾ, ਕਿ ਮੈਂ ਆਪਣਾ ਪਰਿਵਾਰ ਨਹੀਂ ਚਾਹੁੰਦਾ, ਕਿ ਮੈਨੂੰ ਕੋਈ ਕਦਰ ਨਹੀਂ ਹੈ ਆਪਣੀ ਜਿੰਦਗੀ ਦੀ। ਜੇ ਜਵਾਬ ਨਹੀਂ ਹੈ ਤਾਂ ਹੀ ਮੈਂ ਏ ਏ ਦੇ ਪਰੋਗਰਾਮ ਨੂੰ ਨਕਾਰ ਰਿਹਾ ਹਾਂ। ਪਰ ਸ਼ਾਇਦ ਮੈਨੂੰ ਕੁਝ ਕਰਨਾ ਹੀ ਪੈਣਾ ਹੈ ਈਮਾਨਦਾਰ ਹੋਣ ਲਈ। ਜੇ ਨਹੀਂ ਹੋਣਾ, ਫਿਰ ਕਿ ਫਾਇਦਾ ਆਪਣਾ ਸਮਾਂ ਬਰਬਾਦ ਕਰਨ ਦਾ ਅਤੇ ਹੋਰਾਂ ਨੂੰ ਮੂਰਖ ਬਣਾਉਣ ਦਾ। ਸ਼ਾਇਦ ਮੈਂ ਆਪਣੇ ਆਪ ਨੂੰ ਹੀ ਮੂਰਖ ਬਣਾ ਰਿਹਾ ਹਾਂ ਜਾਂ / ਧੋਖਾ ਦੇ ਰਿਹਾ ਹਾਂ। ਮੈਂ ਕਿਉਂ ਦੂਜੀਆਂ ਲਈ ਆਪਣਾ ਆਪ ਦਾਅ ਤੇ ਲਾ ਰਿਹਾ ਹਾਂ। ਜੇ ਨਹੀਂ ਈਮਾਨਦਾਰ ਹੋਣਾ, ਰੁਪਿੰਦਰ ਸੇਹਾਂ ਜਾ ਯਾਰ । ਨਸ਼ਾ ਚੱਕ ਜਾਂ/ ਕਰ ਅਤੇ ਆਨੰਦ ਲੈ ਜੀਵਨ ਦਾ ਯਾਰ ਜਾਂ / ਦੋਸਤ। ਕਿਹੜੇ ਝਮੇਲਿਆਂ ਵਿੱਚ ਫਸਿਆ ਹੋਇਆ ਹੈਂ ਸੱਤਾਂ ਸਾਲਾਂ ਤੋਂ। ਤੈਨੂੰ ਹਾਲੇ ਵੀ ਮੂਰਖਾ ਹਨੇਰਾ ਹੀ ਦਿਸਦਾ ਹੈ। ਤੈਨੂੰ ਹਾਲੇ ਵੀ ਨਸ਼ਿਆਂ ਕਾਰਨ ਹੋਈ ਬਰਬਾਦੀ ਦਾ ਅਹਿਸਾਸ ਨਹੀਂ ਹੋ ਰਿਹਾ। ਪਤਾ ਨਹੀਂ ਕਿਹੋ ਜਿਹੀ ਮਹਾਨ ਸ਼ਖਸੀਅਤ ਹੈਂ ਤੂੰ, ਸ਼ਾਇਦ ਪੱਥਰ ਦਿਲ ਜਾਂ ਤੂੰ ਸਮਝਣਾ ਹੀ ਨਹੀਂ ਚਾਹੁੰਦਾ ਜ਼ਿੰਦਗੀ ਦੀ ਮਹੱਤਤਾ ਬਾਰੇ।
ਜ਼ਿੰਦਗੀ ਬਤੀਤ ਨਹੀਂ ਕਰਨੀ, ਸਗੋਂ ਜ਼ਿਦਗੀ ਜਿਉਣੀ ਹੈ ਯਾਰਾ ਜਾਂ / ਦੋਸਤ। ਜਿੰਦਗੀ ਤਾਂ ਹੀ ਜੀਉ ਸਕਦਾ ਹੈਂ, ਜੇ ਪੂਰੀ ਇਮਾਨਦਾਰੀ ਹੋਵੇਗੀ। ਜੇ ਤੂੰ ਆਪਣੇ ਆਪ ਨਾਲ ਹੀ ਇਮਾਨਦਾਰ ਨਹੀ ਹੈਂ, ਫਿਰ ਕਿ ਲੋੜ ਹੈ ਮਨ ਨੂੰ ਬਾਰ ਬਾਰ ਦਿਲਾਸਾ ਦੇ ਕੇ ਠੀਕ ਹੋ ਜਾਣ ਦੀ ਅਤੇ ਸ਼ਰਾਬੀਪਨ ਦੀ ਬਿਮਾਰੀ ਜਾਂ / ਬਿਮਾਰੀ ਦਾ ਇਲਾਜ ਕਰਾਉਣ ਦੀ। ਇਕ ਵਾਰ ਸੱਚੇ ਦਿਲੋਂ ਹਾਰ ਮੰਨ ਕੇ ਏ ਏ ਦੇ ਪਰੋਗਰਾਮ ਨੂੰ ਅਮਲ ਵਿੱਚ ਲਿਆ ਕੇ ਤਾਂ ਵੇਖ। ਸ਼ਾਇਦ ਤੂੰ ਵੀ ਉਨਾਂ ਸੌ ਵਿਅਕਤੀਆਂ ਵਾਂਗ ਮਾਨਸਿਕ ਅਤੇ ਸਰੀਰਕ ਦੀ ਬੇਆਸ ਸਥਿਤੀ ਤੋਂ ਠੀਕ ਹੋ ਜਾਵੇਂ। ਆਪਣੇ ਆਪ ਨੂੰ ਆਤਮ ਸਮਰਪਣ ਕਰ ਦੇ ਅਤੇ ਹਾਰ ਮੰਨ ਲੈ। ਕਿਉਂ ਬਾਰ ਬਾਰ ਆਪਣੇ ਆਪ ਨਾਲ ਉਲਝਦਾ ਫਿਰਦਾ ਹੈਂ। ਇਕ ਵਾਰ ਕੋਸ਼ਿਸ ਨਾ ਕਰ, ਸਗੋਂ ਦਿਖਾਵਾ ਵੀ ਨਾ ਕਰ। ਸੱਚਮੁੱਚ ਆਪਣੇ ਆਪ ਨਾਲ ਇਮਾਨਦਾਰ ਹੋ ਜਾ ਅਤੇ ਆਪਣੇ ਆਪ ਲਈ ਏ ਏ ਦਾ ਪਰੋਗਰਾਮ ਕਰ। ਜੇ ਕਿਸੇ ਦੀ ਖਾਤਰ ਕਰੇਂਗਾ, ਬਿਹਤਰ ਹੈ ਕਿ ਅਮਲ ਵਿੱਚ ਹੀ ਨਾ ਲਿਆ ਏ ਏ ਦੇ ਪਰੋਗਰਾਮ ਨੂੰ। ਦੁਨੀਆ ਤਾਂ ਰਾਹ ਦਿਖਾ ਸਕਦੀ ਹੈ, ਪਰ ਕੰਢੇਆਂ ਵਿੱਚੋਂ ਤਾਂ ਲੰਘਣਾ ਪੈਂਦਾ ਹੈ ਮਿੱਤਰਾ। ਜੇ ਲੰਘ ਗਿਆ ਲੜ ਕੇ ਹਾਲਾਤਾਂ ਨਾਲ ਤਾਂ ਕਾਮਯਾਬ ਹੋ ਜਾਵੇਂਗਾ। ਜੇ ਜਿੱਤ ਗਿਆ ਤਾਂ ਤੇਰੀ ਮਿਹਨਤ , ਪਰ ਬਦਕਿਸਮਤੀ ਨਹੀਂ। ਜੇ ਹਾਰ ਗਿਆ ਤਾਂ ਪੁਰਾਣੀ ਜਿੰਦਗੀ ਤਾਂ ਤੇਰੇ ਕੋਲੋਂ ਕਿਤੇ ਦੂਰ ਨਹੀਂ ਹੋਈ। ਅਪਣਾ ਲਈ ਉਸ ਦੁੱਖਾਂ ਭਰੀ ਜਿੰਦਗੀ ਨੂੰ ਬਿਨਾਂ ਝਿਜਕ ਦੇ । ਤੇਰੇ ਹੱਥ ਵਿੱਚ ਹੈ ਫੈਸਲਾ ਮਿੱਤਰਾ ਕਿਹੜੇ ਰਾਹ ਨੂੰ ਅਪਣਾਉਣਾ ਹੈ, ਇਮਾਨਦਾਰੀ ਦੇ ਜਾਂ ਬੇਇਮਾਨੀ ਦੇ।
ਇਸ ਲਈ ਗੋਡੇ ਟੇਕ ਦੇ ਅਤੇ ਹੱਥ ਫੜ ਲੈ ਏ ਏ ਦੇ ਭਾਇਚਾਰੇ ਦਾ ਅਤੇ ਬਾਰਾਂ ਕਦਮਾਂ ਦਾ। ਇਨਾਂ ਨੂੰ ਅਮਲ ਵਿੱਚ ਲਿਆਈ ਅਤੇ ਵਧਦਾ ਹੀ ਜਾਈਂ। ਕਦੇ ਮੁੜ ਕੇ ਨਾ ਦੇਖੀਂ ਬੀਤੇ ਭਿਆਨਕ ਸਮੇਂ ਵੱਲ। ਪਰ ਕਦੇ ਭੁੱਲੀਂ ਵੀ ਨਾ ਇਸਨੂੰ। ਜੇਕਰ ਭੁੱਲ ਗਿਆ ਤਾਂ ਜਿਉਣਾ ਔਖਾ ਹੋ ਜਾਵੇਗਾ। ਇਮਾਨਦਾਰੀ ਹੀ ਤੇਰੇ ਲਈ ਅਸਲ ਹਥਿਆਰ ਹੈ, ਜਿਸਦੇ ਸਦਕਾ ਤੂੰ ਜੋ ਚਾਹੇ ਹਾਸਲ ਕਰ ਸਕਦਾ ਹੈਂ ਜਿੰਦਗੀ ਵਿੱਚ। ਭਾਵੇਂ ਲੱਖ ਦੁਨੀਆ ਤੈਨੂੰ ਨੀਵਾਂ ਦਿਖਾਵੇ, ਜੇ ਤੂੰ ਆਪਣੇ ਆਪ ਨਾਲ ਇਮਾਨਦਾਰ ਹੈਂ ਤਾਂ ਕਿ ਲੋੜ ਹੈ ਪਰਵਾਹ ਕਰਨ ਦੀ ਮਿੱਤਰਾ, ਕੋਈ ਵੀ ਮਨੁੱਖੀ ਤਾਕਤ ਤੈਨੂੰ ਕਾਮਯਾਬੀ ਦੇ ਰਾਹ ਤੋਂ ਰੋਕ ਨਹੀਂ ਸਕਦੀ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.