ਫੋਨ

+1 778 381 5686

ਈ - ਮੇਲ

care@soberlife.ca

ਚੈਪਟਰ 5 : ਇਹ ਕਿਵੇਂ ਅਸਰ ਕਰਦਾ ਹੈ

ਅਸੀਂ ਵਿਰਲੇ ਹੀ ਕਿਸੇ ਵਿਅਕਤੀ ਨੂੰ ਅਸਫਲ ਹੁੰਦੇ ਵੇਖਿਆ ਹੈ ਜਿਸ ਨੇ ਪੂਰੀ ਤਰਾਂ ਸਾਡਾ ਰਸਤਾ ਅਪਣਾਇਆ ਹੋਵੇ । ਐਸੇ ਲੋਕ ਠੀਕ ਨਹੀਂ ਹੁੰਦੇ ਜਿਹੜੇ ਆਪਣੇ ਆਪ ਨੂੰ ਇਸ ਸਾਦੇ ਪ੍ਰੋਗਰਾਮ ਪ੍ਰਤੀ ਪੂਰੀ ਤਰਾਂ ਸਮਰਪਣ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ । ਇਹ ਅਕਸਰ ਉਹ ਆਦਮੀ ਅਤੇ ਔਰਤਾਂ ਹਨ ਜੋ ਸੁਭਾਵਿਕ ਹੀ ਆਪਣੇ ਆਪ ਨਾਲ ਈਮਾਨਦਾਰ ਹੋਣ ਦੇ ਯੋਗ ਨਹੀਂ ਹਨ । ਕੁਝ ਬਦਨਸੀਬ ਅਜਿਹੇ ਹਨ । ਉਨਾਂ ਦਾ ਕੋਈ ਕਸੂਰ ਨਹੀਂ ; ਇੰਜ ਜਾਪਦਾ ਹੈ ਕਿ ਉਹ ਜਮਾਂਦਰੂ ਹੀ ਅਜਿਹੇ ਹਨ । ਉਹ ਕੁਦਰਤੀ ਹੀ, ਜ਼ਿੰਦਗੀ ਜਿਊਣ ਦਾ ਅਜਿਹਾ ਢੰਗ ਸਮਝਣ ਅਤੇ ਵਿਕਾਸ ਕਰਨ ਦੇ ਅਸਮਰੱਥ ਹਨ , ਜਿਸ ਲਈ ਪੂਰੀ ਈਮਾਨਦਾਰੀ ਦੀ ਲੋੜ ਹੈ । ਉਨਾਂ ਦੇ ਠੀਕ ਹੋਣ ਦੇ ਆਸਾਰ ਔਸਤ ਤੋਂ ਘੱਟ ਹਨ । ਕੁਝ ਅਜਿਹੇ ਵੀ ਹਨ ਜੋ ਗੰਭੀਰ ਮਾਨਸਿਕ ਅਤੇ ਜਜਬਾਤੀ ਰੋਗਾਂ ਤੋਂ ਪੀੜਤ ਹਨ, ਪਰ ਉਨਾਂ ਵਿੱਚੋਂ ਵੀ ਬਹੁਤੇ ਠੀਕ ਹੋ ਜਾਂਦੇ ਹਨ, ਬਸ਼ਰਤੇ ਉਨਾਂ ਵਿੱਚ ਈਮਾਨਦਾਰ ਬਨਣ ਦੀ ਸਮਰੱਥਾ ਹੋਵੇ ।

ਸਾਡੀਆਂ ਕਹਾਣੀਆਂ ਆਮ ਤੌਰ ਤੇ ਇਹ ਦੱਸਦੀਆਂ ਹਨ ਕਿ ਅਸੀਂ ਕਿਹੋ ਜਿਹੇ ਸੀ, ਕੀ ਹੋਇਆ ਅਤੇ ਹੁਣ ਅਸੀਂ ਕਿਹੋ ਜਿਹੇ ਹਾਂ । ਜੇਕਰ ਤੁਸੀਂ ਇਹ ਫੈਸਲਾ ਕਰ ਲਿਆ ਹੈ ਕਿ ਤੁਹਾਨੂੰ ਉਹ ਚਾਹੀਦਾ ਹੈ ਜੋ ਅਸੀਂ ਪਾਇਆ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਤੁਸੀਂ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹੋ – ਤਾਂ ਤੁਸੀਂ ਕੁਝ ਕਦਮ ਚੁੱਕਣ ਦੇ ਕਾਬਲ ਹੋ ।

ਇਨਾਂ ਵਿੱਚੋਂ ਕੁਝ ਗੱਲਾਂ ਤੇ ਅਸੀਂ ਝਿਜਕੇ । ਅਸੀਂ ਸੋਚਿਆ ਕਿ ਅਸੀਂ ਕੋਈ ਆਸਾਨ ਤੇ ਸੌਖਾ ਰਸਤਾ ਲੱਭ ਸਕਦੇ ਹਾਂ । ਪਰ ਅਸੀਂ ਨਹੀਂ ਲੱਭ ਸਕੇ । ਅਸੀਂ ਆਪਣੀ ਪੂਰੀ ਗੰਭੀਰਤਾ ਨਾਲ ਤੁਹਾਨੂੰ ਮੁੱਢ ਤੋਂ ਹੀ ਨਿਡਰ ਹੋਣ ਦੀ ਅਤੇ ਪੂਰੀ ਤਰਾਂ ਇਸ ਪ੍ਰੋਗਰਾਮ ਨੂੰ ਅਪਨਾਉਣ ਦੀ ਬੇਨਤੀ ਕਰਦੇ ਹਾਂ । ਸਾਡੇ ਵਿੱਚੋਂ ਕੁਝ ਨੇ ਆਪਣੀ ਪੁਰਾਣੀ ਵਿਚਾਰਧਾਰਾ ਤੇ ਅੜੇ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਨਤੀਜਾ ਕੁਝ ਨਹੀਂ ਨਿਕਲਿਆ ਜਦ ਤੱਕ ਅਸੀਂ ਉਸਨੂੰ ਪੂਰੀ ਤਰਾਂ ਨਹੀਂ ਛੱਡਿਆ ।

ਯਾਦ ਰੱਖੋ ਸਾਡਾ ਵਾਹ ਸ਼ਰਾਬ ਨਾਲ ਹੈ — ਜੋ ਚਲਾਕ, ਭੰਬਲਭੁਸੇ ਵਿੱਚ ਪਾਉਣ ਵਾਲੀ ਅਤੇ ਤਾਕਤਵਾਰ ਹੈ ! ਬਿਨਾਂ ਮਦਦ ਤੋਂ ਇਹ ਸਾਡੇ ਵੱਸ ਤੋਂ ਬਾਹਰ ਹੈ । ਪਰ ਇੱਕ ਹੈ ਜੋ ਸਰਬ ਸ਼ਕਤੀਸ਼ਾਲੀ ਹੈ – ਅਤੇ ਉਹ ਹੈ ਰੱਬ । ਅਰਦਾਸ ਹੈ ਕਿ ਤੁਸੀਂ ਉਸ ਨੂੰ ਹੁਣ ਲੱਭ ਸਕੋ ।

ਅਧੂਰੇ ਯਤਨਾਂ ਨਾਲ ਸਾਨੂੰ ਕੁਝ ਹਾਸਲ ਨਾ ਹੋਇਆ । ਅਸੀਂ ਇੱਕ ਮੋੜ ਤੇ ਹੀ ਖੜੇ ਹੋ ਗਏ । ਅਸੀਂ ਪੂਰੇ ਤਿਆਗ ਦੀ ਭਾਵਨਾ ਨਾਲ ਉਸ ਰੱਬ ਦੀ ਓਟ ਅਤੇ ਮਿਹਰ ਮੰਗੀ ।
ਹੇਠ ਲਿਖੇ ਕਦਮ ਅਸੀਂ ਲਏ ਅਤੇ ਜੋ ਰੋਗ-ਮੁਕਤੀ ਦੇ ਪ੍ਰੋਗਰਾਮ ਵਜੋਂ ਸੁਝਾਏ ਜਾਂਦੇ ਹਨ :

1. ਅਸੀਂ ਮੰਨਿਆ ਕਿ ਅਸੀਂ ਸ਼ਰਾਬ ਸਾਹਮਣੇ ਤਾਕਤ ਰਹਿਤ ਸੀ- ਅਤੇ ਸਾਡਾ ਜੀਵਨ ਅਸਤ-ਵਿਅਸਤ ਹੋ ਗਿਆ ਸੀ ।
2. ਵਿਸ਼ਵਾਸ ਪੈਦਾ ਹੋਇਆ ਕਿ ਇੱਕ ਤਾਕਤ ਜੋ ਸਾਡੇ ਤੋਂ ਵੱਡੀ ਹੈ ਸਾਡੀ ਸਿਆਣਪ ਬਹਾਲ ਕਰ ਸਕਦੀ ਹੈ ।
3. ਰੱਬ, ਜਿਸ ਤਰਾਂ ਵੀ ਅਸੀਂ ਉਸਨੂੰ ਸਮਝਦੇ ਜਾਂ ਮੰਨਦੇ ਹਾਂ, ਦੀ ਸੰਭਾਲ ਵਿੱਚ ਆਪਣੀ ਮਰਜ਼ੀ ਅਤੇ ਜ਼ਿੰਦਗੀ ਸੌਂਪਣ ਦਾ ਫੈਸਲਾ ਕੀਤਾ ।
4. ਆਪਣੀ ਜ਼ਿੰਦਗੀ ਦੀ ਖੋਜ-ਪੂਰਨ ਅਤੇ ਨਿਡਰ, ਨੈਤਿਕ ਸੂਚੀ ਤਿਆਰ ਕੀਤੀ ।
5. ਰੱਬ, ਆਪਣੇ ਆਪ ਅਤੇ ਇੱਕ ਹੋਰ ਵਿਅਕਤੀ ਸਾਹਮਣੇ ਆਪਣੀਆਂ ਗਲਤੀਆਂ ਦਾ ਸਹੀ ਰੂਪ ਮੰਨਿਆ ।
6. ਅਸੀਂ ਪੂਰੀ ਤਰਾਂ ਤਿਆਰ ਹੋਏ ਕਿ ਰੱਬ ਸਾਡੇ ਚਰਿੱਤਰ ਦੇ ਇਹ ਸਾਰੇ ਔਗੁਣ ਦੂਰ ਕਰ ਦੇਵੇ ।
7. ਨਿਮਰਤਾ ਸਹਿਤ ਰੱਬ ਨੂੰ ਬੇਨਤੀ ਕੀਤੀ ਕਿ ਸਾਡੀਆਂ ਖਾਮੀਆਂ ਨੂੰ ਦੂਰ ਕਰੇ ।
8. ਉਨਾਂ ਸਾਰੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਿਨਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਸੀ ਅਤੇ ਉਨਾਂ ਪਾਸੋਂ ਭੁੱਲ-ਸੁਧਾਰ ਕਰਨ ਲਈ ਇਛੁੱਕ ਹੋਏ ।
9. ਜਿੱਥੇ ਤੱਕ ਵੀ ਸੰਭਵ ਸੀ ਅਜਿਹੇ ਲੋਕਾਂ ਨਾਲ ਸਿੱਧੇ ਭੁੱਲ-ਸੁਧਾਰ, ਸਿਵਾਏ ਉਦੋਂ, ਜਦੋਂ ਅਜਿਹਾ ਕਰਨ ਨਾਲ ਉਨਾਂ ਨੂੰ ਜਾਂ ਦੂਸਰਿਆਂ ਨੂੰ ਠੇਸ ਪਹੁੰਚੇ ।
10. ਆਪਣੀ ਨਿੱਜੀ ਸੂਚੀ ਬਣਾਉਣਾ ਜਾਰੀ ਰੱਖਿਆ ਅਤੇ ਜਦੋਂ ਵੀ ਅਸੀਂ ਗਲਤ ਹੋਏ ਤੁਰੰਤ ਸਵੀਕਾਰ
ਕਰ ਲਿਆ ।
11. ਅਰਦਾਸ ਅਤੇ ਧਿਆਨ ਰਾਹੀਂ ਆਪਣਾ ਸੁਚੇਤ ਸੰਪਰਕ ਰੱਬ ਨਾਲ, ਜਿਵੇਂ ਵੀ ਅਸੀਂ ਉਸਨੂੰ ਸਮਝਦੇ ਜਾਂ ਮੰਨਦੇ ਹਾਂ ਹੋਰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ, ਇਹੋ ਅਰਦਾਸ ਕਰਦਿਆਂ ਕਿ ਉਹ ਸਾਡੇ ਲਈ ਆਪਣੇ ਭਾਣੇ ਦਾ ਗਿਆਨ ਅਤੇ ਉਸ ਤੇ ਚੱਲਣ ਦੀ ਸ਼ਕਤੀ ਦੇਵੇ ।
12. ਇਨਾਂ ਕਦਮਾਂ ਸਦਕਾ ਆਈ ਅਧਿਆਤਮਿਕ ਜਾਗ੍ਰਿਤੀ ਉਪਰੰਤ ਅਸੀਂ ਇਹ ਸੁਨੇਹਾ ਹੋਰਨਾਂ
ਸ਼ਰਾਬੀਆਂ ਤੱਕ ਪਹੁੰਚਾਉਣ ਦੀ ਅਤੇ ਇਨਾਂ ਨਿਯਮਾਂ ਨੂੰ ਆਪਣੇ ਸਾਰੇ ਕੰਮਾਂ ਚ ਅਮਲ ਵਿੱਚ
ਲਿਆਉਣ ਦੀ ਕੋਸ਼ਿਸ਼ ਕੀਤੀ ।

ਸਾਡੇ ਵਿੱਚੋਂ ਬਹੁਤੀਆਂ ਨੇ ਕਿਹਾ, “ਇਹ ਕੀ ਤਰੀਕਾ ਹੋਇਆ ! ਮੈਂ ਇਹ ਸਭ ਕੁਝ ਨਹੀਂ ਕਰ ਸਕਦਾ ।” ਹੌਂਸਲਾ ਨਾ ਛੱਡੋ । ਸਾਡੇ ਵਿੱਚੋਂ ਕੋਈ ਵੀ ਇਨਾਂ ਨਿਯਮਾਂ ਨੂੰ ਪੂਰੀ ਤਰਾਂ ਲਾਗੂ ਕਰਨ ਵਿੱਚ ਅਤੇ ਕਾਇਮ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕਿਆ । ਅਸੀਂ ਸੰਤ ਨਹੀਂ ਹਾਂ । ਭਾਵ ਇਹ ਹੈ ਕਿ ਅਸੀਂ ਅਧਿਆਤਮਿਕ ਲੀਹਾਂ ਤੇ ਵੱਧਣ ਲਈ ਤਿਆਰ ਹਾਂ । ਜੋ ਨਿਯਮ ਅਸੀਂ ਲਿਖੇ ਹਨ ਉਹ ਪ੍ਰਗਤੀ ਲਈ ਸੇਧ ਹਨ । ਅਸੀਂ ਅਧਿਆਤਮਿਕ ਨਿਪੁੰਨਤਾ ਦਾ ਨਹੀਂ, ਸਗੋਂ ਅਧਿਆਤਮਿਕ ਤਰੱਕੀ ਦਾ ਦਾਅਵਾ ਕਰਦੇ ਹਾਂ ।
ਸਾਡੀ ਸ਼ਰਾਬੀ ਬਾਰੇ ਕੀਤੀ ਵਿਆਖਿਆ, ਭੌਤਕਵਾਦੀਆਂ ਬਾਰੇ ਲੇਖ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਦੇ ਸਾਡੇ ਜੋਖਮ ਭਰੇ ਤਜ਼ਰਬਿਆਂ ਤੋਂ ਤਿੰਨ ਮੁੱਖ ਗੱਲਾਂ ਉੱਭਰ ਕੇ ਸਾਫ ਸਾਹਮਣੇ ਆਉਂਦਿਆਂ ਹਨ :

(ਓ) ਕਿ ਅਸੀਂ ਸ਼ਰਾਬੀ ਸੀ ਅਤੇ ਆਪਣਾ ਜੀਵਨ ਨਹੀਂ ਸੰਭਾਲ ਸਕਦੇ ਸੀ ।
(ਅ) ਕਿ ਸ਼ਾਇਦ ਕੋਈ ਵੀ ਮਨੁੱਖੀ ਤਾਕਤ ਸਾਨੂੰ, ਸਾਡੇ ਸ਼ਰਾਬੀਪਨ ਤੋਂ ਛੁੱਟਕਾਰਾ ਨਹੀਂ ਦਿਵਾ ਸਕਦੀ
ਸੀ ।
(ੲ) ਕਿ ਰੱਬ ਹੀ ਇਹ ਕਰ ਸਕਦਾ ਹੈ ਅਤੇ ਕਰੇਗਾ ਜੇ ਓਸ ਤੋਂ ਭਾਲੀਏ ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.