ਫੋਨ

+1 778 381 5686

ਈ - ਮੇਲ

care@soberlife.ca

ਨਸ਼ੇ ਤੋਂ ਛੁੱਟਕਾਰਾ

ਮੇਰਾ ਨਾਮ ਵਿੱਕੀ, ਪਿੰਡ ਚਿੱਟੀ, ਜਿਲਾ ਜਲੰਧਰ ਅਤੇ ਕਿੱਤਾ ਖੇਤੀਬਾੜੀ। ਮੈਨੂੰ ਨਸ਼ੇ ਦਾ ਸੇਵਨ ਕਰਦਿਆਂ ਲਗਭਗ ਤੀਹ ਸਾਲ ਹੋ ਚੁੱਕੇ ਸਨ। ਇੰਝ ਜਾਪਦਾ ਸੀ ਕਿ ਸਭ ਕੁਝ ਸੁਭਾਵਿਕ ਹੀ ਹੈ। ਮੇਰੇ ਦੋਸਤ, ਰਿਸ਼ਤੇਦਾਰ ਅਤੇ ਮਾਂ ਬਾਪ ਮੇਰੇ ਨਸ਼ੇ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਸਨ। ਪਰ ਕੋਈ ਇਲਾਜ ਦੇ ਰਾਹ ਤੋਂ ਵੀ ਮੈਂ ਜਾਣੂ ਨਹੀਂ ਸੀ। ਇਕ ਦਿਨ ਮੇਰਾ ਦੋਸਤ ਸੰਜੀਵ ਮੇਰੇ ਕੋਲ ਨਸ਼ਾ ਲੈਣ ਆਇਆ ਅਤੇ ਮੇਰੀ ਹਾਲਤ ਦੇਖ ਕੇ ਉਹਨੂੰ ਇੰਝ ਲੱਗਾ ਕਿ ਅਸੀਂ ਨਸ਼ੇਬਾਜ਼ ਕਿਹੜੀ ਅਨੋਖੀ ਦੁਨੀਆ ਵਿੱਚ ਜੀਉ ਰਹੇ ਹਾਂ। ਕਿ ਨਸ਼ਾ ਹੀ ਸਾਡੇ ਲਈ ਜੀਵਨ ਵਿੱਚ ਸਭ ਕੁਝ ਹੋ ਗਿਆ ਹੈ ਸਿਵਾਏ ਪਿਆਰ, ਰਿਸ਼ਤੇ ਅਤੇ ਕਦਰਾਂ ਕੀਮਤਾਂ ਦੇ। ਮੈਂ ਅਤੇ ਸੰਜੀਵ ਇਕੱਠੇ ਨਸ਼ਾ ਕਰਦੇ ਅਤੇ ਨਜ਼ਾਰੇ ਲੈਂਦੇ। ਉਹ ਮੇਰਾ ਪੱਕਾ ਦੋਸਤ ਸੀ। ਉਸਨੇ ਕਦੇ ਵੀ ਮੈਨੂੰ ਨਸ਼ੇ ਤਰਫੋਂ ਤੰਗੀ ਨਹੀਂ ਸੀ ਆਉਣ ਦਿੱਤੀ। ਸੰਜੀਵ ਦਾ ਸਾਥ ਨਸ਼ੇ ਨਾਲ ਗੂੜੀ ਦੋਸਤੀ ਕਾਇਮ ਰੱਖਣ ਦਾ ਜ਼ਰੀਆ ਹੀ ਸੀ। ਨਸ਼ਾ ਵੇਚਣ ਵਾਲੇ ਵੀ ਸਾਡੇ ਕੋਲੋਂ ਖੂਬ ਕਮਾਈ ਕਰਦੇ ਅਤੇ ਆਪਣੇ ਘਰ ਸੁਖਾਵੇਂ ਕਰਦੇ। ਬਹੁਤ ਵਾਰ ਮੈਂ ਤਾਂ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਪਰ ਸੰਜੀਵ ਦੇ ਸਾਥ ਨੇ ਮੈਨੂੰ ਨਸ਼ਾ ਛੱਡਣ ਵਿੱਚ ਬਹੁਤੀ ਮਦਦ ਨਹੀਂ ਦਿਖਾਈ। ਪਰ ਨਸ਼ਿਆਂ ਕਾਰਨ ਇਹ ਹਾਲਾਤ ਬਣ ਗਏ ਕਿ ਆਪਣੇ ਘਰ ਦੀ ਦੋ ਡੰਗ ਰੋਟੀ ਚਲਾਉਣੀ ਵੀ ਮੁਸ਼ਕਿਲ ਹੋ ਗਈ। ਨਸ਼ੇ ਕਾਰਨ ਮੇਰੀ ਇਜ਼ੱਤ, ਮਾਣ ਅਤੇ ਪੈਸੇ ਸਭ ਕੁਝ ਮਿੱਟੀ ਵਿੱਚ ਮਿਲ ਗਿਆ। ਮੇਰਾ ਤਾਂ ਇਹ ਹਾਲ ਸੀ ਕਿ , ਆਗ ਲਗੇ ਬਸਤੀ ਮੇ ਮਸਤ ਰਾਮ ਮਸਤੀ ਮੇ । ਇਕ ਰਾਤ ਨਸ਼ੇ ਕਾਰਨ ਮੇਰੀ ਜਾਨ ਵੀ ਖਤਰੇ ਵਿੱਚ ਪੈ ਗਈ ਜਦੋਂ ਮੈਂ ਨਸ਼ੇ ਵੇਚਣ ਵਾਲੇ ਕੋਲੇਂ ਨਸ਼ਾ ਲੈ ਕੇ ਆ ਰਿਹਾ ਸੀ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਰੋਕ ਲਿਆ। ਤਫਤੀਸ਼ ਕਰਨ ਤੇ ਮੈਂ ਇਹੀ ਸਾਬਿਤ ਕਰ ਸਕਿਆ ਕਿ ਮੈਂ ਨਸ਼ੇ ਦਾ ਸੇਵਨ ਹੀ ਕਰਦਾ ਹਾਂ, ਪਰ ਵੇਚਦਾ ਨਹੀ ਹਾਂ। ਉਸ ਰਾਤ ਮੇਰੇ ਰੌਂਗਟੇ ਖੜੇ ਹੋ ਗਏ ਅਤੇ ਮੈਂ ਸੰਜੀਵ ਨਾਲ ਸਵੇਰੇ ਗੱਲਬਾਤ ਕੀਤੀ, ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ ਅਤੇ ਜੀਵਨ ਵਿੱਚ ਬਦਲਾਓ ਲਿਆਉਣਾ ਚਾਹੁੰਦਾ ਹਾਂ। ਬਹੁਤ ਬਰਬਾਦੀ ਕਰ ਲਈ ਹੈ ਆਪਣੇ ਪਰਿਵਾਰ ਦੀ ਅਤੇ ਸਮਾਜ ਵਿੱਚ ਆਪਣੀ ਇਜ਼ੱਤ ਦੀ। ਅਚਾਨਕ ਮੈਨੂੰ ਅਜਿਹਾ ਦੋਸਤ ਮਿਲਿਆ ਜੋ ਹਾਲੇ ਨਵਾਂ ਨਵਾਂ ਹੀ ਨਸ਼ੇ ਤੋਂ ਰੋਗ ਮੁਕਤ ਹੋਇਆ ਸੀ। ਉਸਨੇ ਮੇਰੇ ਹਾਲਾਤ ਵੇਖ ਕੇ ਅਤੇ ਮੈਨੂੰ ਸਹਿਮੇ ਹੋਏ ਨੂੰ ਵੇਖ ਕੇ, ਮਦਦ ਕਰਨੀ ਚਾਹੀ। ਕਿਉਂਕਿ ਉਹ ਚੰਗਾ ਜੀਵਨ ਜੀਉ ਰਿਹਾ ਸੀ ਨਸ਼ੇ ਤੋਂ ਮੁਕਤੀ ਪਾ ਕੇ। ਉਸਨੇ ਮੇਰੀ ਪੀੜਾ ਅਤੇ ਦਰਦ ਨੂੰ ਮਹਿਸੂਸ ਕੀਤਾ ਅਤੇ ਆਖਿਆ ਵਿੱਕੀ ਮੈਂ ਇਸ ਦਰਦਨਾਕ ਬਿਮਾਰੀ ਦਾ ਹੱਲ ਜਾਣਦਾ ਹਾਂ। ਛੱਡ ਦੇ ਆਪਣੇ ਆਪ ਨਾਲ ਲੜਨਾ ਅਤੇ ਚੱਲ ਮੈਂ ਤੈਨੂੰ ਇਲਾਜ ਕੇਂਦਰ ਲੈ ਕੇ ਜਾਵਾਂ। ਸ਼ੁਰੂ ਵਿੱਚ ਤਾਂ ਮੈਨੂੰ ਇੰਝ ਲੱਗਾ ਜਿਵੇਂ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੋਵੇਗਾ। ਆਖਿਰਕਾਰ ਮੈਂ ਫੈਸਲਾ ਕਰ ਹੀ ਲਿਆ ਨਸ਼ੇ ਤੋਂ ਮੁਕਤ ਹੋਣ ਦਾ। ਮੈਂ ਆਪਣੇ ਬੀਤੇ ਅਤੀਤ ਦੇ ਪਰਛਾਵੇਂ ਤੋਂ ਉਭਰਨਾ ਚਾਹੁੰਦਾ ਸੀ। ਅਚਾਨਕ ਹੀ ਮੇਰਾ ਮਨ ਕਹਿੰਦਾ ਹੈ ਕਿ ਆਖਰੀ ਵਾਰ ਨਸ਼ਾ ਕਰ ਲੈ ਛੱਡਣ ਤੋਂ ਪਹਿਲਾਂ। ਪਰ ਉਸ ਦੋਸਤ ਵੱਲ ਦੇਖ ਕੇ ਮੈਨੂੰ ਇੰਝ ਲੱਗਾ ਕਿ ਮੈਂ ਉਸਦੀ ਕਿ ਅਹਿਮੀਅਤ ਰੱਖ ਰਿਹਾ ਹਾਂ। ਜੇਕਰ ਛੱਡਣਾ ਹੀ ਹੈ ਤਾਂ ਬਸ ਹੁਣ ਹੋਰ ਨਹੀਂ ਦਰਦ ਝੱਲਣਾ। ਅੰਤ ਪੂਰੀ ਤਰਾਂ ਨਾਲ ਗੋਡੇ ਟੇਕਣ ਤੇ ਉਹ ਮੈਨੂੰ ਅਜਿਹੀ ਥਾਂ ਤੇ ਲੈ ਗਿਆ, ਜਿਸ ਨੂੰ ਨਸ਼ਾ ਛੁਡਾਊ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਉੱਥੇ ਮਿਲੇ ਸੱਜਣਾਂ ਮਿੱਤਰਾਂ ਤੋਂ ਮੈਨੂੰ ਉਮੀਦ ਜਾਗੀ ਅਤੇ ਮੈਨੂੰ ਹੌਂਸਲਾ ਮਿਲਿਆ। ਮੈਂ ਕੁਝ ਹੀ ਦਿਨਾਂ ਵਿੱਚ ਘੁਲ ਮਿਲ ਗਿਆ ਆਪਣੇ ਵਰਗੇ ਨਸ਼ੇਬਾਜ਼ ਦੋਸਤਾਂ ਵਿੱਚ। ਉਹਨਾਂ ਸੱਜਣਾਂ ਦੇ ਪਿਆਰ ਅਤੇ ਹੱਲਾਸ਼ੇਰੀ ਸਦਕਾ ਹੀ ਮੈਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਈ। ਮੈਂ ਪੰਜ ਮਹੀਨੇ ਰਿਹਾ ਉਸ ਨਸ਼ੇ ਛੁਡਾਊ ਕੇਂਦਰ ਵਿੱਚ। ਪਰ ਮੇਰੇ ਪਰਿਵਾਰ ਨੂੰ ਨਹੀਂ ਸੀ ਪਤਾ ਇਸ ਬਾਰੇ। ਜੋ ਮੈਨੂੰ ਆਖਿਆ ਜਾਂਦਾ ਸੀ ਮੈਂ ਬਿਨਾਂ ਨਾਂਹ ਨੁੱਕਰ ਦੇ ਕਰਦਾ ਰਿਹਾ ਕਿਉਂਕਿ ਮੈਂ ਨਸ਼ੇ ਤੋਂ ਹਾਰ ਮੰਨ ਚੁੱਕਾ ਸੀ। ਜਦੋਂ ਕੋਈ ਨਵਾਂ ਵਿਅਕਤੀ ਆਉਂਦਾ ਮੈਂ ਉਸਦੀ ਖੂਬ ਸੇਵਾ ਕਰਦਾ ਕਿਉਂਕਿ ਮੈਂ ਹੋਰਾਂ ਦੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦਾ ਸੀ। ਆਖਿਰਕਾਰ ਜਦੋਂ ਮੈਂ ਚੰਗਾ ਇਨਸਾਨ ਬਣ ਕਾ ਅਸਲ ਸੰਸਾਰ ਵਿੱਚ ਆਇਆ ਤਾਂ ਮੇਰੀ ਉਹੀ ਲ਼ੋਕ ਸ਼ਲਾਘਾ ਕਰਨ ਲੱਗੇ ਜਿਹੜੇ ਇਕ ਸਮੇਂ ਮੇਰੀਆਂ ਕਰਤੂਤਾਂ ਦੀ ਨਿੰਦਿਆ ਕਰਦੇ ਸੀ। ਮੇਰੇ ਲਈ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਅਤੇ ਜੀਵਨ ਜੀਉਣ ਦਾ ਢੰਗ ਅਨੋਖਾ ਹੀ ਸੀ ਜਿਵੇਂ ਰੱਬ ਮੇਰੇ ਜੀਵਨ ਵਿੱਚ ਬੋਹੜ ਆਇਆ ਹੋਵੇ। ਇਸ ਤਰਾਂ ਅੱਜ ਮੈਂ ਨਸ਼ਾ ਰਹਿਤ ਹਾਂ ਅਤੇ ਜੀਵਨ ਵਿੱਚ ਕਾਮਯਾਬ ਇਨਸਾਨ ਹਾਂ। ਜੋ ਕੁਝ ਮੈਨੂੰ ਨਸੀਬ ਹੋਇਆ, ਅੱਜ ਮੈਂ ਉਸ ਤੋਹਫੇ ਨੂੰ ਵੰਡ ਰਿਹਾ ਹਾਂ ਬਿਨਾਂ ਕਦੇ ਪਿੱਛੇ ਮੁੜ ਕੇ ਦੇਖਣ ਦੀ ਥਾਂ । । ਪਰ ਕਦੇ ਭੁੱਲਾਂਗਾ ਵੀ ਨਹੀਂ ਉਸਨੂੰ। ਜੇਕਰ ਭੁੱਲ ਗਿਆ ਤਾਂ ਜਿਉਣਾ ਔਖਾ ਹੋ ਜਾਵੇਗਾ। ਅੱਜ ਮੇਰੇ ਬਦਲੇ ਹੋਏ ਰਵੱਈਏ ਵੱਲ ਵੇਖ ਕੇ ਮੇਰਾ ਦੋਸਤ ਸੰਜੀਵ ਵੀ ਬਦਲ ਚੁੱਕਾ ਹੈ। ਸੰਜੀਵ ਦਾ ਪਰਿਵਾਰ ਵੀ ਮੇਰੇ ਪਰਿਵਾਰ ਵਾਂਗੂੰ ਖੁਸ਼ਹਾਲ ਜੀਵਨ ਜੀਉ ਰਿਹਾ ਹੈ। ਜੇਕਰ ਮੈਂ ਨਸ਼ੇ ਵਿੱਚ ਡੁੱਬ ਸਕਦਾ ਸੀ ਅਤੇ ਮੈਨੂੰ ਬਚਾਅ ਰੱਖਣ ਲਈ ਬਿਨਾਂ ਸ਼ਰਤ ਹੋਰਾਂ ਦੀ ਸਹਾਇਤਾ ਕਰਦੇ ਰਹਿਣਾ ਪੈਣਾ ਹੈ। ਜੀਵਨ ਅੱਜ ਸੌਖਾਲਾ ਹੈ, ਦੋਸਤ ਵੀ ਖੁਸ਼ ਹਨ ਅਤੇ ਪਰਿਵਾਰਕ ਮੈਬਰ ਵੀ। ਇਹ ਸਭ ਇਸ ਲਈ ਹੋਇਆ ਕਿਉਂਕਿ ਮੈਂ ਹਾਰ ਮੰਨ ਚੁੱਕਾ ਸੀ। ਜੇਕਰ ਗੋਡੇ ਨਾ ਟੇਕਦਾ ਸ਼ਾਇਦ ਮੈਂ ਵੀ ਬਾਕੀ ਦੁਨੀਆ ਵਾਂਗੂੰ ਤੜਪ ਤੜਪ ਕੇ ਮਰ ਰਿਹਾ ਹੁੰਦਾ ਇਸ ਭਿਅੰਕਰ ਬਿਮਾਰੀ ਤੋਂ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਭ ਦਾ ਜਿਨਾਂ ਨੇ ਮੈਨੂੰ ਨਸ਼ਾ ਰਹਿਤ ਜੀਵਨ ਜਿਉਣਾ ਸਿਖਾਇਆ ਅਤੇ ਮੇਰੇ ਜੀਵਨ ਵਿੱਚ ਰੱਬ ਬਣ ਕੇ ਬੋਹੜੇ।ਸ਼ਾਇਦ ਅੱਜ ਮੇਰਾ ਬਦਲਣਾ ਹਜ਼ਾਰਾਂ ਹੀ ਇਨਸਾਨਾਂ ਲਈ ਉਦਾਹਰਣ ਬਣ ਗਿਆ। ਮੇਰੇ ਵਰਗੇ ਲੱਖਾਂ ਹੀ ਇਨਸਾਨ ਨਸ਼ੇ ਤੋਂ ਪੀੜਤ ਹਨ। ਆਸ ਕਰਦਾ ਹਾਂ ਕਿ ਸਭ ਨੂੰ ਚੰਗੀ ਲੱਗੇਗੀ ਮੇਰੀ ਕਹਾਣੀ।

ਧੰਨਵਾਦ ਜੀ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.