ਫੋਨ

+1 778 381 5686

ਈ - ਮੇਲ

care@soberlife.ca

ਪਿਤਾ ਦਾ ਦਰਦ

ਮੇਰੀ ਜ਼ਿੰਦਗੀ ਪੰਜਾਬ ਵਿੱਚ ਸਰਕਾਰੀ ਨੌਕਰੀ ਹੋਣ ਕਾਰਨ ਬਹੁਤ ਹੀ ਖੁਸ਼ਹਾਲ ਅਤੇ ਸੌਖਾਲੀ ਸੀ। ਦੁਨੀਆ ਮੇਰੀ ਇਜ਼ੱਤ ਕਰਦੀ ਅਤੇ ਲੋਕ ਮੇਰੇ ਨਾਲ ਜੁੜ ਕੇ ਚੰਗਾ ਮੁਕਾਮ ਹਾਸਿਲ ਕਰ ਲੈਂਦੇ ਸਨ। ਮੇਰਾ ਪਰਿਵਾਰ ਬਹੁਤ ਸੁੱਖੀ ਸੀ, ਸਾਰੇ ਬੜੀਆਂ ਰਿਝਾਂ ਅਤੇ ਚਾਵਾਂ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ। ਪਰ ਅਚਾਨਕ ਇਕ ਦਿਨ ਮੈਨੂੰ ਪੰਜਾਬ ਦੀ ਬੇਰੁਜ਼ਗਾਰੀ ਬਾਰੇ ਸੈਮੀਨਾਰ ਤੇ ਜਾਣ ਦਾ ਮੌਕਾ ਮਿਲਿਆ। ਉਸ ਦਿਨ ਮੈਂ ਆਪਣੇ ਪੁੱਤਰ ਦੇ ਭਵਿੱਖ ਨੂੰ ਤਬਾਹ ਹੁੰਦਾ ਦੇਖ ਪਾ ਰਿਹਾ ਸੀ। ਚੰਗੀ ਪੜਾਈ ਹਾਸਿਲ ਕਰਕੇ ਚੰਗੀ ਨੌਕਰੀ ਦੀ ਕੋਈ ਵੀ ਸਹੂਲਤ ਨਹੀਂ ਸੀ। ਮੇਰਾ ਪੁੱਤਰ ਚੰਗੀਆਂ ਅਤੇ ਅਨਮੋਲ ਸਹੂਲਤਾਂ ਹੁੰਦੇ ਹੋਏ ਵੀ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰ ਰਿਹਾ ਸੀ। ਉਸਨੂੰ ਲੱਗਦਾ ਸੀ ਕਿ ਉਸਦਾ ਭਵਿੱਖ ਖਤਰੇ ਵਿੱਚ ਹੈ। ਆਪਣੇ ਯਾਰਾਂ ਦੋਸਤਾਂ ਨੂੰ ਛੱਡ ਕੇ ਜਾਣਾ ਉਸ ਲਈ ਅਤੇ ਮੇਰੇ ਲਈ ਔਖਾ ਸੀ। ਪਰ ਉਸਨੇ ਮੇਰੇ ਨਾਲ ਕੇਨੈਡਾ ਜਾਣ ਦਾ ਵਿਚਾਰ ਵਟਾਂਦਰਾ ਕੀਤਾ। ਮੈਂ ਵੀ ਰਾਜ਼ੀ ਹੋ ਗਿਆ ਅਤੇ ਸਭ ਕੁਝ ਝੱਟ ਪੱਟ ਹੀ ਹੋ ਗਿਆ । ਅਸੀ ਪਰਿਵਾਰ ਸਮੇਤ ਕੈਨੇਡਾ ਚਲੇ ਗਏ। ਪਿੰਡ ਛੱਡਣ ਤੋਂ ਬਾਅਦ ਨਵੇਂ ਮੁਲਕ ਵਿੱਚ ਨਵੇਂ ਢੰਗ ਨਾਲ ਜਿਉਣਾ ਅਤੇ ਵੱਖਰੇ ਰੰਗ- ਜਾਤ ਦੇ ਲੋਕਾਂ ਵਿੱਚ ਵਿਚਰਨਾ ਮੇਰੇ ਪੁੱਤਰ ਲਈ ਅਤੇ ਮੇਰੇ ਲਈ ਕੁਝ ਕੁ ਸਮਾਂ ਤਾਂ ਔਖਾ ਸੀ । ਪਰ ਸਭ ਹੌਲੀ ਹੌਲੀ ਸੁਭਾਵਿਕ ਹੀ ਹੋ ਗਿਆ ਜਦੋਂ ਮੇਰੀ ਪਤਨੀ ਵੀ ਨੌਕਰੀ ਤੇ ਜਾਣ ਲੱਗ ਪਈ ਤੇ ਮੈਂ ਵੀ।

ਮੇਰੇ ਪੁੱਤਰ ਨੇ ਪੜਾਈ ਕਰਨ ਲਈ ਵਧੀਆ ਸਕੂਲ ਵਿੱਚ ਚੰਗੇ ਅੰਕਾਂ ਨਾਲ ਦਾਖਲਾ ਲੈ ਲਿਆ। ਮੈਨੂੰ ਇੰਝ ਲੱਗਾ ਜਿਵੇਂ ਕਿ ਅਸੀਂ ਹੁਣ ਖੂਬ ਤਰੱਕੀ ਹਾਸਿਲ ਕਰਾਂਗੇ ਅਤੇ ਸ਼ਰੀਕੇ ਨੂੰ ਇਹ ਸਾਬਿਤ ਕਰ ਦਿਖਾਵਾਂਗੇ ਕਿ ਸੱਚਮੁੱਚ ਨਵੇਂ ਮੁਲਕ ਵਿੱਚ ਪੈਰ ਜਮਾਉਣੇ ਸੌਖੇ ਹਨ। ਪਰ ਨਵੇਂ ਮੁਲਕ ਵਿੱਚ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਪੁੱਤਰ ਨੂੰ ਪਿਆਰ ਦੇਣਾ ਅਤੇ ਉਸਦਾ ਖਿਆਲ ਰੱਖਣਾ ਸਾਡੇ ਦੋਵਾਂ ਪਤੀ ਪਤਨੀ ਦਾ ਨੈਤਿਕ ਫਰਜ਼ ਹੈ। ਮੇਰਾ ਪੁੱਤਰ ਆਪਣੇ ਸਕੂਲ ਦੇ ਦੋਸਤਾਂ ਵਿੱਚ ਇੰਝ ਘੁਲ ਮਿਲ ਗਿਆ ਅਤੇ ਸਾਨੂੰ ਅਹਿਮਿਅਤ ਦੇਣਾ ਜਿਵੇਂ ਭੁੱਲ ਹੀ ਗਿਆ ਹੋਵੇ। ਮੈਂ ਕਈ ਵਾਰ ਉਸਨੂੰ ਮਾੜੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਤੋਂ ਇਨਕਾਰ ਕੀਤਾ। ਪਰ ਉਸਨੇ ਮੇਰੀ ਇੱਕ ਨਾ ਮੰਨੀ । ਕਈ ਵਾਰ ਸਕੂਲ ਤੋਂ ਗੈਰ ਹਾਜ਼ਰ ਰਹਿਣ ਕਰਕੇ ਉਸਦੇ ਅਧਿਆਪਕਾਂ ਨੇ ਵੀ ਸ਼ਿਕਾਇਤ ਕੀਤੀ। ਮੈਨੂੰ ਇਕ ਵਕਤ ਤਾਂ ਅਜਿਹਾ ਲੱਗਾ ਕਿ ਮੈਂ ਬਹੁਤ ਵੱਡਾ ਗਲਤ ਫੈਸਲਾ ਲੈ ਲਿਆ ਹੈ ਜ਼ਿੰਦਗੀ ਵਿੱਚ ਪਿੰਡ ਛੱਡ ਕੇ ਕੇਨੈਡਾ ਆਉਣ ਦਾ । ਮੈਨੂੰ ਕਿ ਪਤਾ ਸੀ ਕਿ ਮੇਰਾ ਪੁੱਤਰ ਹੀ ਮੇਰੇ ਕਹਿਣੇ ਤੋਂ ਬਾਹਰ ਹੋ ਜਾਵੇਗਾ।

ਉਹ ਸਕੂਲੋਂ ਕਈ ਕਈ ਦਿਨ ਦੇਰੀ ਨਾਲ ਘਰ ਆਉਂਦਾ ਅਤੇ ਕੋਈ ਖਾਸ ਜਵਾਬ ਵੀ ਨਹੀਂ ਦੇ ਪਾਉਂਦਾ। ਆਖਿਰ ਮੈਂ ਬਹੁਤ ਪਰੇਸ਼ਾਨ ਸੀ। ਪਰ ਮੇਰੇ ਨਾਲ ਕੋਈ ਦੁੱਖ ਵੰਡਾਉਣ ਵਾਲਾ ਨਹੀਂ ਸੀ। ਇਥੋਂ ਤੱਕ ਕਿ ਮੇਰੀ ਪਤਨੀ ਵੀ ਪੁੱਤਰ ਦੀਆਂ ਬਹੁਤ ਗੱਲਾਂ ਦਾ ਲਕੋਅ ਰੱਖਣ ਲੱਗੀ । ਕੁੜੀਆਂ ਨਾਲ ਘੁੰਮਣਾ ਅਤੇ ਜ਼ਿਆਦਾ ਆਜ਼ਾਦੀ ਹੋਣ ਕਾਰਨ ਉਸਦੇ ਵਿਵਹਾਰ ਵਿੱਚ ਵੀ ਬਹੁਤ ਤਬਦੀਲੀ ਆ ਗਈ। ਫਿਰ ਮੈਂ ਉਸਨੂੰ ਕਈ ਵਾਰ ਮੇਰੇ ਪਾਸੋਂ ਘਰ ਦਾ ਸੌਦਾ ਖਰੀਦਣ ਲਈ ਦਿੱਤੇ ਹੋਏ ਡਾਲਰਾਂ ਵਿੱਚੋਂ ਹੇਰਾਫੇਰੀ ਕਰਦੇ ਦੇਖਿਆ। ਪਰ ਮੈਂ ਉਸ ਵੇਲੇ ਚੁੱਪ ਹੀ ਰਿਹਾ। ਮੈਨੂੰ ਲੱਗਿਆ ਕਿ ਸ਼ਾਇਦ ਸਕੂਲ ਦੇ ਦੋਸਤਾਂ ਨਾਲ ਘੁੰਮਣ ਫਿਰਨ ਲਈ ਡਾਲਰਾਂ ਦੀ ਜ਼ਰੂਰਤ ਹੋਵੇਗੀ। ਪਰ ਇਹ ਮੇਰੇ ਲਈ ਸਮਝਣਾ ਔਖਾ ਸੀ ਕਿ ਮੈਂ ਕਿਸ ਢੰਗ ਨਾਲ ਆਪਣੇ ਪੁੱਤਰ ਨੂੰ ਪਿਆਰ ਨਾਲ ਉਸਦੇ ਮਾੜੇ ਵਤੀਰੇ ਤੋਂ ਜਾਣੂ ਕਰਵਾਵਾਂ। ਜੇਕਰ ਮੈਂ ਕੁਝ ਕਹਿ ਦਿੰਦਾ ਤਾਂ ਉਹ ਗੁੱਸਾ ਕਰਕੇ ਦੋ- ਤਿੰਨ ਦਿਨ ਘਰ ਨਾ ਆਉਂਦਾ ਅਤੇ ਦੋਸਤਾਂ ਨਾਲ ਉਨਾਂ ਦੇ ਘਰ ਰਹਿਣਾ ਪਸੰਦ ਕਰਦਾ। ਜਿਨਾਂ ਬਾਰੇ ਮੈਨੂੰ ਸਕੂਲ ਦੇ ਅਧਿਆਪਕਾਂ ਤੋਂ ਪਤਾ ਲੱਗਾ ਕਿ ਉਹ ਨਸ਼ਾ ਕਰਦੇ ਹਨ। ਮੈਂ ਆਪਣੇ ਆਪ ਨੂੰ ਹਾਲਾਤਾਂ ਮੂਹਰੇ ਹਾਰਿਆ ਹੋਇਆ ਮਹਿਸੂਸ ਕੀਤਾ।

ਮੈੰ ਬਹੁਤ ਵਾਰ ਉਸਨੂੰ ਇਹ ਕਹਿਣਾ ਚਾਹਿਆ ਕਿ ਪੁੱਤਰ ਆਪਾਂ ਇੰਨੇ ਅਮੀਰ ਨਹੀਂ ਕਿ ਆਪਾਂ ਹੋਰਾਂ ਲੋਕਾਂ ਵਾਂਗੂੰ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਸਕੀਏ। ਸਾਨੂੰ ਆਪਣੀ ਮਿਹਨਤ ਸਦਕਾ ਹੀ ਸਭ ਕੁਝ ਹਾਸਿਲ ਕਰਨਾ ਹੈ। ਪਰ ਅਸਲੀਅਤ ਤਾਂ ਉਸ ਸਮੇਂ ਮੇਰੇ ਸਾਹਮਣੇ ਆਈ ਅਤੇ ਮੇਰੇ ਰੌਂਗਟੇ ਹੀ ਖੜੇ ਹੋ ਗਏ ਜਦੋਂ ਮੇਰਾ ਪੁੱਤਰ ਦੋ ਦਿਨ ਘਰ ਨਾ ਆਇਆ ਅਤੇ ਫਿਰ ਮੈਨੂੰ ਹਸਪਤਾਲ ਤੋਂ ਫੋਨ ਆਇਆ। ਡਾਕਟਰ ਨੇ ਕਿਹਾ ਸਾਡੇ ਕੋਲ ਅਜਿਹਾ ਮਰੀਜ਼ ਹੈ ਜੋ ਕਲ ਰਾਤ ਨਸ਼ੇ ਵਿੱਚ ਮਧਹੋਸ਼ ਸੀ ਅਤੇ ਸੜਕ ਦੇ ਕਿਨਾਰੇ ਓਵਰਡੋਜ਼ ਹੋਇਆ ਪਿਆ ਸੀ ਜੋ ਤੁਹਾਨੂੰ ਆਪ ਦਾ ਪਿਤਾ ਦੱਸ ਰਿਹਾ ਹੈ। ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਤੁਰੰਤ ਹਸਪਤਾਲ ਆ ਜਾਓ। ਉਸ ਦਿਨ ਉਹ ਰੌ ਰਿਹਾ ਸੀ ਅਤੇ ਅਤੇ ਉਸਨੇ ਮੈਨੂੰ ਇਹ ਦੱਸਿਆ ਕਿ, ਪਿਤਾ ਜੀ ਸ਼ਾਇਦ ਮੈਂ ਤੁਹਾਨੂੰ ਹਮੇਸ਼ਾ ਹੀ ਗਲਤ ਸਮਝਦਾ ਰਿਹਾ। ਹੁਣ ਮੈਨੂੰ ਮਹਿਸੂਸ ਹੋਇਆ ਹੈ ਕਿ ਮੈਂ ਸੱਚਮੁੱਚ ਕਿਵੇਂ ਨਸ਼ਿਆਂ ਦੀ ਜਕੜ ਵਿੱਚ ਫਸ ਗਿਆ ਹਾਂ ਮਾੜੇ ਦੋਸਤਾਂ ਦੀ ਢਾਣੀ ਵਿੱਚ ਬੈਠ ਕੇ। ਮੇਰਾ ਪੁੱਤਰ ਹੁਣ ਜ਼ਿੰਦਗੀ ਦੀ ਅਹਿਮਿਅਤ ਬਾਰੇ ਜਾਣ ਗਿਆ ਸੀ ਅਤੇ ਉਸਨੇ ਮੇਰੇ ਨਾਲ ਹੱਥ ਵਟਾਉਣ ਅਤੇ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣਨ ਦਾ ਫੈਸਲਾ ਕੀਤਾ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.