ਫੋਨ

+1 778 381 5686

ਈ - ਮੇਲ

care@soberlife.ca

ਰੋਸ਼ ਦੀ ਭਾਵਨਾ

ਮੈਨੂੰ ਨਸ਼ੇ ਵਿੱਚ ਡੁੱਬੇ ਹੋਇਆਂ ਨੂੰ ਲਗਭਗ ਬਾਰਾਂ ਸਾਲ ਹੋ ਗਏ ਸਨ ਬਚਪਨ ਤੋਂ ਲੈ ਕੇ। ਹਰ ਵਕਤ ਜਦੋਂ ਮੈਂ ਨਸ਼ਾ ਕਰਦਾ ਸੀ, ਮੈਨੂੰ ਇੰਝ ਜਾਪਦਾ ਸੀ ਕਿ ਇਹ ਨਸ਼ਾ ਮੈਨੂੰ ਆਰਾਮ ਅਤੇ ਸੁੱਖ ਦਿੰਦਾ ਹੈ। ਤਕਰੀਬਨ 5-6 ਵਾਰ ਨਸ਼ੇ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਹੋਣ ਤੋਂ ਬਾਅਦ ਵੀ ਮੈਨੂੰ ਲੱਗਦਾ ਸੀ ਕਿ ਮੇਰੇ ਮਾਂ ਬਾਪ ਮੇਰੇ ਨਾਲ ਜ਼ਬਰਦਸਤੀ ਨਾਲ ਪੇਸ਼ ਆਉਂਦੇ ਹਨ। ਉਹ ਮੇਰੇ ਨਾਲ ਪਿਆਰ ਦੇ ਤਰੀਕੇ ਵਜੋਂ ਪੇਸ਼ ਨਹੀਂ ਆਉਂਦੇ ਅਤੇ ਹਰ ਵਾਰ ਮੇਰੀ ਮਰਜ਼ੀ ਦੇ ਵਿਰੁੱਧ ਮੈਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਭੇਜ ਦਿੰਦੇ ਹਨ। ਕਈ ਵਾਰ ਮੇਰੇ ਨਸ਼ੇਬਾਜ਼ ਦੋਸਤਾਂ ਨੇ ਇਲਾਜ ਦੌਰਾਨ ਸਮਝਾਉਣਾ ਚਾਹਿਆ, ਇੰਦਰ ਸੇਹਾਂ ਤੇਰੇ ਮਾਂ-ਬਾਪ ਨੇ ਤੈਨੂੰ ਹਰ ਸਹੂਲਤ ਅਤੇ ਸੁੱਖ ਪ੍ਦਦਾਨ ਕੀਤਾ ਹੈ। ਫਿਰ ਵੀ ਤੂੰ ਇਲਾਜ ਕਰਵਾ ਕੇ ਦੁਬਾਰਾ ਨਸ਼ਾ ਕਿਉਂ ਕਰਨ ਲੱਗ ਜਾਂਦਾ ਹੈਂ। ਮੈਂ ਕਦੇ ਵੀ ਨਹੀਂ ਸੀ ਮਹਿਸਸੂਸ ਕੀਤਾ ਕਿ ਮਾਂ ਬਾਪ ਮੇਰਾ ਭਲਾ ਚਾਹੁੰਦੇ ਹਨ। ਜੋ ਕੁਝ ਮੇਰੇ ਮਾਂ-ਬਾਪ ਮੇਰੇ ਚੰਗੇ ਲਈ ਚਾਹੁੰਦੇ ਹਨ, ਉਹ ਸ਼ਾਇਦ ਇਸ ਲਈ ਹੈ ਕਿ ਉਹ ਮੈਨੂੰ ਪਿਆਰ ਕਰਦੇ ਹਨ। ਆਪਣੇ ਤਜ਼ਰਬੇ ਮੁਤਾਬਕ ਜੋ ਉਹਨਾਂ ਨੂੰ ਚੰਗਾ ਲੱਗਦਾ ਸੀ ਉਹ ਇਲਾਜ ਲਈ ਫੈਸਲਾ ਲੈ ਲੈਂਦੇ ਸਨ। ਹੋਰ ਤਾਂ ਹੋਰ ਮੈਨੂੰ ਵੀ ਨਹੀਂ ਸੀ ਪਤਾ ਲੱਗਦਾ ਕਿ ਮੇਰੇ ਮੁੜ ਮੁੜ ਨਸ਼ੇ ਕਰਨ ਦਾ ਕਾਰਨ ਕਿ ਸੀ ।

ਮੈਂ ਹਮੇਸ਼ਾ ਇਲਾਜ ਕਰਵਾਉਣ ਨੂੰ ਪਾਗਲਪਨ ਸਮਝਦਾ ਸੀ, ਮੈਨੂੰ ਜਾਪਦਾ ਸੀ ਕੀ ਨਸ਼ੇ ਦਾ ਵੀ ਕੋਈ ਸਫਲ ਇਲਾਜ ਹੁੰਦਾ ਹੈ। ਨਸ਼ਾ ਤਾਂ ਮੇਰੇ ਜੀਵਨ ਵਿੱਚ ਹਮੇਸ਼ਾ ਹੀ ਨਾਲ ਚੱਲਣ ਵਾਲੇ ਇੱਕ ਪਿਆਰੇ ਦੋਸਤ, ਹਮਸਫਰ ਅਤੇ ਸੁੱਖ ਦੇਣ ਵਾਲੇ ਸੱਜਣ ਮਿੱਤਰ ਦਾ ਫਰਜ਼ ਨਿਭਾਉਂਦਾ ਰਿਹਾ ਹੈ। ਮੈਂ ਇਲਾਜ ਨੂੰ ਜ਼ਿੰਦਗੀ ਜਾਂ ਫਿਰ ਮੌਤ ਦਾ ਮਜ਼ਾਕ ਸਮਝਦਾ ਸੀ। ਮੇਰੇ ਬਹੁਤ ਸਾਰੇ ਇਲਾਜ ਵਾਲੇ ਨਸ਼ੇਬਾਜ਼ ਦੋਸਤ ਇਸ ਫਾਨੀ ਦੁਨੀਆ ਅਲਵਿਦਾ ਕਹਿ ਗਏ ਸਨ। ਪਰ ਮੈਂ ਨਸ਼ਾ ਮੁਕਤ ਫਿਰ ਵੀ ਨਹੀਂ ਸੀ ਹੋਣਾ ਚਾਹੁੰਦਾ। ਹਰ ਵੇਲੇ ਝੂਠੇ ਵਾਅਦੇ ਕਰਕੇ ਇਲਾਜ ਕੇਂਦਰ ਤੋਂ ਛੁੱਟੀ ਇਸ ਲਈ ਲੈ ਲੈਂਦਾ ਸੀ ਕਿ ਕਦੋਂ ਮੈਂ ਇਸ ਚਾਰ ਦਿਵਾਰੀ ਤੋਂ ਬਾਹਰ ਨਿਕਲਾਂ ਅਤੇ ਨਸ਼ੇ ਕਰ ਲਵਾਂ। ਇਹ ਇਸ ਕਰਕੇ ਸੀ ਕਿਉਂਕਿ ਨਸ਼ੇ ਕਰਨ ਦਾ ਖਿਆਲ ਮੇਰੇ ਮਨ ਅੰਦਰ ਇਲਾਜ ਦੇ ਦਿਨਾਂ ਦੌਰਾਨ ਹਰ ਵਕਤ ਪੱਕਦਾ ਰਹਿੰਦਾ ਸੀ। ਮਾਂ-ਬਾਪ ਹਮੇਸ਼ਾ ਇਹ ਆਸਾਂ ਲਾਈ ਰੱਖਦੇ ਸਨ ਕਿ ਸਾਡਾ ਪੁੱਤਰ ਇੰਦਰ ਇਸ ਵਾਰ ਇਲਾਜ ਕੇਂਦਰ ਤੋਂ ਨਸ਼ਾ ਮੁਕਤ ਹੋ ਕੇ ਆਵੇਗਾ। ਇੱਥੋਂ ਤੱਕ ਕਿ ਮੈਨੂੰ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਵੀ ਸ਼ਾਮਿਲ ਹੋਣ ਦਾ ਮੌਕਾ ਨਹੀਂ ਮਿਲਿਆ ਇਲਾਜ ਕੇਂਦਰ ਅੰਦਰ ਹੋਣ ਕਰਕੇ। ਪਰ ਮੈਨੂੰ ਕੀ ਪਤਾ ਸੀ ਕਿ ਨਸ਼ੇ ਨਾਲ ਮੇਰਾ ਰਿਸ਼ਤਾ ਖੂਬ ਨਿਭਦਾ ਹੈ ਜਦੋਂ ਮੈਂ ਆਪਣੇ ਆਪ ਨੂੰ ਇਲਾਜ ਕੇਂਦਰ ਤੋਂ ਬਾਹਰ ਅਸਲ ਦੁਨੀਆ ਵਿੱਚ ਆਜ਼ਾਦ ਮਹਿਸੂਸ ਕਰਦਾ ਹਾਂ।

ਫਿਰ ਇਕ ਦਿਨ ਅਜਿਹਾ ਆਇਆ, ਜਦੋਂ ਮੇਰੇ ਨਸ਼ੇਬਾਜ਼ ਦੋਸਤ ਨੇ ਮੈਨੂੰ ਅਹਿਸਾਸ ਦਿਵਾਇਆ ਕਿ ਸ਼ਾਇਦ ਮੈਂ ਇਲਾਜ ਦੌਰਾਨ ਮਾਂ-ਬਾਪ ਪ੍ਤਤੀ ਰੋਸ਼ ਦੀ ਭਾਵਨਾ ਰੱਖਦਾ ਹਾਂ ਜੋ ਮੈਨੂੰ ਮੁੜ ਨਸ਼ੇ ਵਾਲੀ ਭਿਆਨਕ ਦੁਨੀਆ ਵਿੱਚ ਲੈ ਜਾਂਦੀ ਹੈ। ਮੈਂ ਸੱਚਮੁੱਚ ਆਪਣੇ ਅੰਦਰ ਤੱਕ ਝਾਤ ਮਾਰੀ ਕਿ ਮੈਂ ਜਿੰਨਾ ਚਿਰ ਇਲਾਜ ਕੇਂਦਰ ਵਿੱਚ ਰਹਿੰਦਾ ਹਾਂ। ਠੀਕ ਹੋ ਜਾਂਦਾ ਹਾਂ ਅਤੇ ਰੋਸ਼ ਦੀ ਭਾਵਨਾ ਹੀ ਮੇਰੇ ਦੁਬਾਰਾ ਨਸ਼ਾ ਕਰਨ ਦਾ ਮਹੱਤਵਪੂਰਨ ਕਾਰਨ ਹੈ। ਆਖਿਰ ਵਿੱਚ, ਮੈਂ ਮਾਂ-ਬਾਪ ਦੇ ਰੁਲਦੇ ਭਵਿੱਖ ਅਤੇ ਰਿਸ਼ਤੀਆਂ ਦੀ ਮਹੱਤਤਾ ਨੂੰ ਦੇਖ ਸਕਦਾ ਸਾਂ। ਮੈਂ ਸੱਚੇ ਦਿਲੋਂ ਮਾਂ-ਬਾਪ ਨੂੰ ਅਹਿਸਾਸ ਦਿਵਾਈਆ ਕਿ ਸ਼ਾਇਦ ਉਹਨਾਂ ਪ੍ਤਤੀ ਰੋਸ਼ ਦੀ ਭਾਵਨਾ ਹੀ ਮੇਰੀ ਤਬਾਹੀ ਦਾ ਅਸਲ ਕਾਰਨ ਹੈ।

ਉਸ ਦਿਨ ਤੋਂ ਮੇਰੀ ਰੂਹ ਨੇ ਆਵਾਜ਼ ਦਿੱਤੀ, ਇੰਦਰ ਸੇਹਾਂ। ਕਿਹੜੀ ਗੱਲੋਂ ਤੇਰੇ ਮਨ ਅੰਦਰ ਰੋਸ਼ ਦੀ ਭਾਵਨਾ ਹੈ। ਤੂੰ ਇਹ ਕਿਉਂ ਨਹੀਂ ਸੋਚਦਾ ਕਿ ਤੇਰੇ ਮਾਂ-ਬਾਪ ਨੇ ਕਿੰਨੀਆਂ ਔਕੜਾਂ ਦਾ ਸਾਹਮਣਾ ਕੀਤਾ ਹੋਵੇਗਾ ਤੇਰੇ ਨਸ਼ੇੜੀ ਜੀਵਨ ਕਾਰਨ। ਅੰਤ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਇਹ ਰੋਸ਼ ਦੀ ਭਾਵਨਾ ਅਜਿਹੀ ਭਿਅੰਕਰ ਚਿੰਗਿਆੜੀ ਸੀ ਜੋ ਹਮੇਸ਼ਾ ਮੇਰੇ ਅੰਦਰ ਬਲਦੀ ਰਹਿੰਦੀ ਸੀ ਮਾਂ-ਬਾਪ ਪ੍ਤੂਤੀ ਜੋ ਮੈਨੂੰ ਨਸ਼ਾ ਦੁਬਾਰਾ ਚੁੱਕਣ ਲਈ ਮਜਬੂਰ ਕਰਦੀ ਸੀ ਅਤੇ ਮੇਰੀ ਜ਼ਿੰਦਗੀ ਦੀ ਤਰੱਕੀ ਲਈ ਸਭ ਤੋਂ ਵੱਡੀ ਰੁਕਾਵਟ ਸੀ ਜੋ ਮੈਨੂੰ ਰੋਗ ਮੁਕਤ ਨਹੀਂ ਹੋਣ ਦਿੰਦੀ ਸੀ। ਮੈਂ ਰੋਸ਼ ਦੀ ਭਾਵਨਾ ਨੂੰ ਜੜੋਂ ਮਿਟਾਉਣ ਦਾ ਫੈਸਲਾ ਕੀਤਾ ਜਦ ਮੈਂ ਮਾਂ-ਬਾਪ ਨਾਲ ਸਹਿਜੇ ਢੰਗ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੇਰੀ ਰਜ਼ਾਮੰਦੀ ਨਾਲ ਇਲਾਜ ਕਰਵਾਉਣ ਦਾ ਨਿਰਣੇ ਲਿਆ। ਮੈਂ ਅਤੀਤ ਦੇ ਸਭ ਮਾਂ-ਬਾਪ ਦੇ ਗਲਤ ਫੈਸਲਿਆਂ ਨੂੰ ਭੁੱਲ ਚੁੱਕਾ ਸੀ। ਮੈਂ ਜ਼ਿੰਦਗੀ ਨਵੇਂ ਸਿਰੋਂ ਸ਼ੁਰੂ ਕਰਨੀ ਅਤੇ ਮਾਂ-ਬਾਪ ਦਾ ਸਹਾਰਾ ਬਣਨਾ ਚਾਹੁੰਦਾ ਸੀ ਇਲਾਜ ਕਰਵਾ ਕੇ। ਇਹ ਹੀ ਮੇਰੀ ਸਫਲਤਾ ਸੁਨਹਿਰੀ ਮੋੜ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਕਿੰਨੇ ਸਾਲ ਮੈਂ ਰੋਸ਼ ਦੀ ਭਾਵਨਾ ਰੱਖਦੇ ਹੋਏ ਨੇ ਲੰਘਾ ਦਿੱਤੇ ਹਨ।

ਸ਼ਾਇਦ ਮੈਂ ਇਹ ਚੰਗਾ ਕਾਰਜ ਇਕੱਲੀਆਂ ਨਾ ਕਰ ਪਾਉਂਦਾ ਜੇਕਰ ਮੇਰਾ ਨਸ਼ੇਬਾਜ਼ ਦੋਸਤ ਮੇਰਾ ਔਖੇ ਵੇਲੇ ਸਹਾਰਾ ਨਾ ਬਣਦਾ। ਅੱਜ ਜ਼ਿੰਦਗੀ ਵਿੱਚ ਸਭ ਕੁਝ ਬਦਲ ਗਿਆ ਹੈ, ਇਹ ਇਸ ਕਰਕੇ ਹੈ ਕਿ ਮੈਂ ਰੋਸ਼ ਦੀ ਭਾਵਨਾ ਨਾਲ ਨਜਿੱਠੀਆ ਅਤੇ ਇਸਨੂੰ ਸਵੀਕਾਰ ਕਰਕੇ ਉਪਯੋਗੀ ਕਦਮ ਚੁੱਕੇ ਦੂਰ ਕਰਨ ਲਈ। ਅੱਜ 2 ਸਾਲ ਹੋ ਗਏ ਹਨ ਸੋਫੀ ਜੀਵਨ ਰੱਬ ਦੀ ਅਣਮੁੱਲੀ ਦੇਣ ਹੈ ਜਿਸਨੂੰ ਮੈਂ ਕਦੇ ਵੀ ਭੁੱਲਾ ਨਹੀਂ ਸਕਦਾ। ਮੈਨੂੰ ਅੱਜ ਖੁਸ਼ਹਾਲ ਜੀਵਨ ਇਸ ਲਈ ਪ੍ਤਾਪਤ ਹੈ ਕਿਉਂਕਿ ਮੈਂ ਮੰਨਿਆ ਕਿ ਰੋਸ਼ ਦੀ ਭਾਵਨਾ ਹੀ ਮੇਰੀ ਤਬਾਹੀ ਦਾ ਅਸਲ ਕਾਰਨ ਸੀ ਅਤੇ ਮੈਂ ਖੁਦ ਆਪ ਹੀ ਇਸ ਤੋਂ ਬਾਹਰ ਨਿਕਲਣ ਲਈ ਯਤਨ ਕੀਤੇ। ਸ਼ਾਇਦ ਮੇਰੇ ਕੋਲ ਅੱਜ ਜੋ ਕੁਝ ਵੀ ਹੈ, ਉਹ ਸਭ ਮਾਂ-ਬਾਪ ਦੀ ਬਦੌਲਤ ਹੀ ਹੈ ਜੋ ਰੋਸ਼ ਦੀ ਭਾਵਨਾ ਹੁੰਦੇ ਹੋਏ ਵੀ ਉਹਨਾਂ ਨੇ ਮੇਰਾ ਪੱਲਾ ਨਹੀਂ ਛੱਡਿਆ ਅਤੇ ਹਰ ਵਾਹ ਲਾ ਦਿੱਤੀ ਮੈਨੂੰ ਵਧੀਆ ਇਨਸਾਨ ਬਣਾਉਣ ਲਈ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.