ਸਪੋਂਸਰਸ਼ਿਪ

ਇਕ ਦਿਨ ਮੈਂ ਇਲਾਜ ਕੇਂਦਰ ਵਿੱਚ ਇਕੱਲਾਪਨ ਮਹਿਸੂਸ ਕਰ ਰਿਹਾ ਸੀ ਅਤੇ ਮੇਰੀ ਮਾਨਸਿਕ ਹਾਲਤ ਇੰਨੀ ਭੈੜੀ ਹੁੰਦੀ ਜਾ ਰਹੀ ਸੀ ਕਿ ਮੈਂ ਆਪਣੇ ਆਪ ਨੂੰ ਕੱਖੋਂ ਹੌਲਾ ਮਹਿਸੂਸ ਕੀਤਾ ਨਸ਼ੇ ਕਾਰਨ । ਇਸ ਵਕਤ ਮੈਂ ਸੋਚਿਆ ਸ਼ਾਇਦ ਕੋਈ ਵੀ ਮੇਰੀ ਰੋਗ ਮੁਕਤੀ ਦੀਆਂ ਮੁਸ਼ਕਿਲਾਂ ਨੂੰ ਨਹੀਂ ਸਮਝ ਸਕਦਾ ਹੈ । ਮੈਨੂੰ ਲੱਗਾ ਕਿ ਇਲਾਜ ਕੇਂਦਰ ਤੋਂ ਛੁੱਟੀ ਮਿਲਣ ਤੇ ਮੈਂ ਕਿਵੇਂ ਸੋਫੀ ਰਹਿ ਪਾਵਾਂਗਾ ਜੇਕਰ ਮੈਂ ਕਿਸੇ ਨਾਲ ਗੱਲਬਾਤ ਦਾ ਜ਼ਰੀਆ ਨਾ ਬਣਾਇਆ । ਮੈਂ ਕਿਸ ਨਾਲ ਆਪਣੀਆਂ ਨਸ਼ੇ ਦੀਆਂ ਮੁਸ਼ਕਿਲਾਂ ਸਾਂਝੀਆਂ ਕਰ ਸਕਦਾ ਹਾਂ । ਇਸ ਲਈ ਜਦ ਮੈਨੂੰ ਅਹਿਸਾਸ ਹੋਇਆ ਮੈਨੂੰ ਅਜਿਹਾ ਇਨਸਾਨ ਚਾਹੀਦਾ ਹੈ ਜਿਸ ਨਾਲ ਮੈਂ ਆਪਣੀਆਂ ਸਭ ਰੋਗ ਮੁਕਤੀ ਦੀਆਂ ਮੁਸ਼ਕਿਲਾਂ ਸਾਂਝੀਆਂ ਕਰ ਸਕਦਾ ਹਾਂ । ਇਸ ਲਈ ਬਜਾਏ ਆਪਣੇ ਮਾਨਸਿਕ ਖਿਆਲਾਂ ਨਾਲ ਲੜਨ ਤੋਂ ਮੈਂ ਸਪੋਂਸਰ ਬਣਾਉਣ ਦਾ ਨਿਰਣੇ ਲਿਆ ਜੋ ਅੱਜ ਹਮੇਸ਼ਾ ਮੇਰੀਆਂ ਸਭ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ । ਮੈਂ ਸਪੋਂਸਰ ਬਣਾ ਲਿਆ ਜੋ ਪਿਆਰ ਅਤੇ ਦੇਖ ਭਾਲ ਕਰਨ ਵਾਲਾ ਹੈ । ਸਗੋਂ ਮੇਰੇ ਨਾਲ ਸਖਤੀ ਨਾਲ ਵੀ ਪੇਸ਼ ਆਉਂਦਾ ਹੈ ।
ਮੈਨੂੰ ਇੰਝ ਲੱਗਾ ਕਿ ਸ਼ਾਇਦ ਮੇਰੇ ਖੁਦ ਦੇ ਫੈਸਲੇ ਤਾਂ ਕਦੇ ਸਫਲ ਨਤੀਜੇ ਨਹੀਂ ਲੈ ਕੇ ਆਏ । ਕਿਉਂ ਨਾ ! ਮੈਂ ਆਪਣੇ ਸਪੋਂਸਰ ਦੇ ਦੱਸੇ ਰਾਹ ਉੱਤੇ ਤੁਰਨਾ ਸ਼ੁਰੂ ਕਰ ਦੇਵਾਂ ਤਾਂ ਜੋ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕਰ ਸਕਾਂ । ਅਸਲੀਅਤ ਵਿੱਚ, ਇਕ ਸ਼ਰਾਬੀ ਦਾ ਦੂਸਰੇ ਸ਼ਰਾਬੀ ਦੀ ਮਦਦ ਕਰਨਾ ਬਹੁਤ ਮਹੱਤਵਪੂਰਨ ਹਿੱਸਾ ਬਣ ਗਿਆ ਮੇਰੀ ਰੋਗ ਮੁਕਤੀ ਲਈ । ਮੈਂ ਹਮੇਸ਼ਾ ਆਪਣੇ ਸਪੋਂਸਰ ਨਾਲ ਜ਼ਰੂਰ ਗੱਲਬਾਤ ਕਰਦਾ ਹਾਂ ਜਦ ਮੈਂ ਕਿਸੇ ਪ੍ਰਕਾਰ ਦੀ ਵੀ ਮੁਸ਼ਕਿਲ ਵਿੱਚ ਘਿਰਿਆ ਹੁੰਦਾ ਹਾਂ । ਜਦੋਂ ਮੈਂ ਨਸ਼ੇ ਕਰਦਾ ਸੀ ਮੈਂ ਸਿਰਫ ਆਪਣੇ ਆਪ ਨੂੰ ਲੋਕਾਂ ਤੋਂ ਦੂਰ ਰਹਿ ਕੇ ਇਕੱਲੇਪਨ ਦਾ ਸਹਾਰਾ ਲੈਂਦਾ ਸੀ ਤਾਂ ਜੋ ਕੋਈ ਮੇਰੇ ਨਸ਼ੇੜੀ ਜੀਵਨ ਵਿੱਚ ਰੁਕਾਵਟ ਨਾ ਬਣੇ । ਜਦੋਂ ਮੈਂ ਏ ਏ ਦੇ ਕਾਯ੍ਰਕਰਮ ਵਿੱਚ ਆਇਆ ਅਤੇ ਸੱਚੇ ਦਿਲੋਂ ਪੂਰੀ ਤਰਾਂ ਪਹਿਲਾ ਕਦਮ ਮੰਨ ਲਿਆ ਜੋ ਕਹਿੰਦਾ ਹੈ ਕਿ, “ ਮੈਂ ਸ਼ਰਾਬ ਸਾਹਮਣੇ ਤਾਕਤ ਰਹਿਤ ਸੀ ਅਤੇ ਮੇਰਾ ਜੀਵਨ ਅਸਤ-ਵਿਅਸਤ ਹੋ ਗਿਆ ਸੀ” ਤਾਂ ਮੇਰੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਤੁਰੰਤ ਹੀ ਦੂਰ ਹੋ ਗਈਆਂ । ਇੱਥੋਂ ਤੱਕ ਕਿ ਏ ਏ ਦਾ ਭਾਇਚਾਰਾ ਉਨਾਂ ਲੋਕਾਂ ਦਾ ਸਮੂਹ ਹੈ ਜੋ ਹਮੇਸ਼ਾ ਮੈਨੂੰ ਸੋਫੀ ਰਹਿਣ ਵਿੱਚ ਮਦਦ ਕਰਦਾ ਹੈ । ਪਰ ਸਪੋਂਸਰ ਉਹ ਹੈ ਜਿਸ ਨਾਲ ਮੈਂ ਨਸ਼ੇ ਵਾਲੇ ਜੀਵਨ ਅਤੇ ਇੱਥੋਂ ਤੱਕ ਕਿ ਸਧਾਰਨ ਜ਼ਿੰਦਗੀ ਦੇ ਸਭ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰ ਸਕਦਾ ਹਾਂ । ਮੇਰਾ ਸਪੋਂਸਰ ਸਖਤ ਸ਼ਖਸੀਅਤ ਦਾ ਮਾਲਕ ਹੈ ਜੋ ਮੈਨੂੰ ਕਦੇ ਵੀ ਨਿੰਦਦਾ ਨਹੀਂ ਹੈ ਸਗੋਂ ਮੈਨੂੰ ਸਹੀ ਰਸਤੇ ਤੇ ਤੁਰਨ ਵਿੱਚ ਮਦਦ ਕਰਦਾ ਹੈ । ਮੈਂ ਇਲਾਜ ਕੇਂਦਰ ਦੇ ਚੱਕਰ ਕਈ ਵਾਰੀ ਲਗਾਏ ਹਨ ਪਰ ਮੈਂ ਕਦੇ ਵੀ ਸੋਫੀਪਨ ਹਾਸਿਲ ਨਾ ਕਰ ਸਕਿਆ ਕਿਉਂਕਿ ਨਾ ਤਾਂ ਮੈਂ ਕੋਈ ਬਾਰਾਂ ਕਦਮਾਂ ਦਾ ਅਭਿਆਸ ਕੀਤਾ ਅਤੇ ਨਾ ਹੀ ਸਪੋਂਸਰ ਬਣਾਇਆ ਸੀ। ਪਰ ਅੱਜ ਮੇਰਾ ਸਪੋਂਸਰ ਮੇਰੀ ਹਰ ਪ੍ਰਕਾਰ ਦੀ ਮਦਦ ਕਰ ਰਿਹਾ ਹੈ, ਇੱਥੋਂ ਤੱਕ ਕਿ ਨਸ਼ੇ ਨੂੰ ਛੱਡ ਕੇ ਜ਼ਿੰਦਗੀ ਦੀਆਂ ਹੋਰ ਸਭ ਸਮੱਸਿਆਵਾਂ ਚ ਵੀ । ਤੁਸੀਂ ਜਾਣਦੇ ਹੋ ਕਿ, ਅੱਜ ਸਪੋਂਸਰਸ਼ਿਪ ਮੇਰੇ ਸੋਫੀਪਨ ਅਤੇ ਰੋਗ ਮੁਕਤੀ ਵਿੱਚ ਮਹੱਤਵਪੂਰਨ ਭੂਮਿਕਾ ਰੱਖਦਾ ਹੈ । ਅੱਜ ਮੇਰਾ ਸਪੋਂਸਰ ਮੇਰੇ ਸਭ ਪਿਛੋਕੜ ਦੇ ਸਭ ਮਾੜੇ ਕੰਮਾਂ ਤੋਂ ਜਾਣੂ ਹੈ ।
ਪਰ ਅਸਲ ਵਿੱਚ ਮੈਂ ਜਾਣਦਾ ਹਾਂ ਕਿ ਸਪੋਂਸਰ ਦੀ ਮਦਦ ਤੋਂ ਬਿਨਾਂ ਮੇਰੇ ਲਈ ਸਭ ਪਰਸਥਿਤੀਆਂ ਦਾ ਸਾਹਮਣਾ ਕਰਨਾ ਔਖਾ ਹੋਵੇਗਾ । ਇਸ ਤੋਂ ਇਲਾਵਾ ਮੇਰਾ ਸਪੋਂਸਰ ਰੋਗ ਮੁਕਤੀ ਦੇ ਵੱਖ-ਵੱਖ ਪ੍ਰੋਗਰਾਮਾਂ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਬਾਰਾਂ ਕਦਮਾਂ ਦਾ ਅਭਿਆਸ, ਮੀਟਿੰਗਾਂ ਤੇ ਜਾਣਾ ਅਤੇ ਬਿੱਗ ਬੁੱਕ ਦੇ ਮਾਰਗਦਰਸ਼ਨ ਵਿੱਚ ।
ਜਦ ਮੈਂ ਤੀਸਰਾ ਕਦਮ ਪੂਰੀ ਤਰਾਂ ਨਾਲ ਆਪਣੀ ਮਰਜ਼ੀ ਅਤੇ ਜ਼ਿੰਦਗੀ ਰੱਬ ਅੱਗੇ ਸੌਂਪ ਦਿੱਤੀ ਤਾਂ ਮੈਂ ਆਪਣੀ ਨਿਡਰ ਨੈਤਿਕ ਸੂਚੀ ਤਿਆਰ ਕੀਤੀ ਅਤੇ ਉਨਾਂ ਸਭ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਿਨਾਂ ਨੂੰ ਮੈਂ ਨੁਕਸਾਨ ਪਹੁੰਚਾਇਆ ਸੀ । ਮੈਂ ਹਰ ਵਕਤ ਆਪਣੇ ਸਪੋਂਸਰ ਨਾਲ ਪੂਰੀ ਤਰਾਂ ਨਾਲ ਇਮਾਨਦਾਰ ਹਾਂ । ਪਹਿਲੀ ਵਾਰ ਮੇਰੀ ਜ਼ਿੰਦਗੀ ਵਿੱਚ ਮੇਰੇ ਕੋਲ ਸੱਚਾ ਦੋਸਤ ਹੈ ਜੋ ਮੇਰਾ ਸਪੋਂਸਰ ਹੈ । ਹਰ ਵੇਲੇ ਮੈਂ ਆਪਣੇ ਸਪੋਂਸਰ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ ਅਤੇ ਬਿਨਾਂ ਕਿਸੇ ਸ਼ਰਤ ਦੇ ਉਹ ਹਮੇਸ਼ਾ ਮੇਰੀ ਮਦਦ ਲਈ ਇੱਛੁਕ ਰਹਿੰਦਾ ਹੈ । ਅੱਜ ਤਿੰਨ ਸਾਲ ਦਾ ਸੋਫੀਪਨ ਮੇਰੇ ਲਈ ਬਹੁਤ ਵੱਡੀ ਕਾਮਯਾਬੀ ਹੈ ਅਤੇ ਇਹ ਸਭ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਮੇਰਾ ਆਪਣੇ ਸਪੋਂਸਰ ਨਾਲ ਗੂੜਾ ਰਿਸ਼ਤਾ ਹੈ ।
ਜਦੋਂ ਮੈਂ ਆਪਣਾ ਪੰਜਵਾਂ ਕਦਮ ਕੀਤਾ ਸੀ, ਮੈਂ ਆਪਣੇ ਸਪੋਂਸਰ ਨਾਲ ਪੂਰੀ ਤਰਾਂ ਇਮਾਨਦਾਰ ਸੀ ਅਤੇ ਮੈਂ ਆਪਣੇ ਨਸ਼ੇ ਵਾਲੇ ਜੀਵਨ ਦੇ ਅਸਲ ਤੱਥ ਸਾਂਝੇ ਕੀਤੇ ਸੀ । ਇੱਕੋ ਗੱਲ ਜੋ ਅੱਜ ਮੈਨੂੰ ਚੰਗੀ ਲੱਗਦੀ ਹੈ ਕਿ ਮੇਰਾ ਆਪਣੇ ਸਪੋਂਸਰ ਨਾਲ ਹਰ ਰੋਜ਼ ਕੁਝ ਸਮਾਂ ਗੱਲਬਾਤ ਦਾ ਜ਼ਰੀਆ ਹੀ ਮੇਰੀਆਂ ਸਭ ਸਮੱਸਿਆਵਾਂ ਦਾ ਹੱਲ ਹੈ ।
ਏ ਏ ਦੇ ਕਾਯ੍ਰਕਰਮ ਵਿੱਚ ਆਉਣ ਤੋਂ ਪਹਿਲਾਂ ਮੇਰਾ ਕਿਸੇ ਨਾਲ ਵੀ ਸੱਚਾ ਰਿਸ਼ਤਾ ਨਹੀਂ ਸੀ। ਪਰ ਅੱਜ ਮੈਂ ਸ਼ਕਰਗੁਜ਼ਾਰ ਹਾਂ ਕਿ ਮੇਰਾ ਸਪੋਂਸਰ ਹਮੇਸ਼ਾ ਮੇਰੀ ਰੋਗ ਮੁਕਤੀ ਬਾਰੇ ਚੇਤੰਨ ਹੈ ਅਤੇ ਅਸੀਂ ਹਰ ਸਾਲ ਬਾਰਾਂ ਕਦਮਾਂ ਦਾ ਅਭਿਆਸ ਕਰਦੇ ਹਾਂ । ਸਪੋਂਸਰਸ਼ਿਪ ਨੇ ਮੇਰੀ ਰੋਗ ਮੁਕਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਮੈਨੂੰ ਯਕੀਨ ਹੈ ਕਿ ਜੇ ਮੈਂ ਸਪੋਂਸਰ ਨਾ ਬਣਾਉਂਦਾ ਤਾਂ ਫਿਰ ਕੌਣ ਮੇਰੀਆਂ ਰੋਗ ਮੁਕਤੀ ਦੀਆਂ ਮੁਸ਼ਕਿਲਾਂ ਨਾਲ ਸਾਹਮਣਾ ਕਰਨ ਵਿੱਚ ਮਦਦ ਕਰਦਾ । ਸ਼ਾਇਦ ਅੱਜ ਮੈਂ ਤਿੰਨ ਸਾਲ ਸੋਫੀ ਨਾ ਹੁੰਦਾ ਜੇ ਮੇਰਾ ਸਪੋਂਸਰ ਮੇਰਾ ਔਖੇ ਵੇਲੇ ਸਹਾਰਾ ਨਾ ਬਣਦਾ । ਆਖਿਰ ਵਿੱਚ, ਹੁਣ ਮੈਂ ਨਵੇਂ ਆਉਣ ਵਾਲੇ ਵਿਅਕਤੀ ਦੀ ਮਦਦ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੈਨੂੰ ਸੋਫੀਪਨ ਦਾ ਤੋਹਫਾ ਮਿਲਿਆ ਹੈ, ਜੇਕਰ ਮੈਂ ਇਸਨੂੰ ਅਗਾਂਹ ਨਾ ਵੰਡ ਸਕਿਆ ਤਾਂ ਮੇਰੇ ਮੁੜ ਨਸ਼ਾ ਕਰਨ ਦੇ ਦਿਨ ਦੂਰ ਨਹੀਂ ਹੋਣਗੇ । ਰੱਬਾ ਤੇਰਾ ਸ਼ੁਕਰ ਹੈ, ਜੋ ਮੈਂ ਸਪੋਂਸਰ ਬਣਾ ਲਿਆ ਸੀ। ਸ਼ਾਇਦ ਮੇਰੇ ਲਈ ਸੋਫੀ ਰਹਿਣਾ ਬਹੁਤ ਔਖਾ ਹੁੰਦਾ ਜੇਕਰ ਮੈਂ ਆਪਣੇ ਆਧਾਰ ਤੇ ਹੋਣਾ ਹੁੰਦਾ । ਮੇਰਾ ਇਸ ਵਕਤ ਇਕ ਹੀ ਮਕਸਦ ਹੈ ਕਿ ਮੈਂ ਨਵੇਂ ਆਉਣ ਵਾਲੇ ਵਿਅਕਤੀ ਨੂੰ ਰਸਤਾ ਦਿਖ ਸਕਾਂ ਜਿਸ ਤਰਾਂ ਮੈਨੂੰ ਕਿਸੇ ਨੇ ਰਸਤਾ ਦਿਖਾਈਆ ਸੀ ਤਾਂ ਜੋ ਨਵਾਂ ਆਉਣ ਵਾਲਾ ਵਿਅਕਤੀ ਨਸ਼ੇ ਤੋਂ ਦੂਰ ਰਹਿ ਕੇ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣ ਸਕੇ ।
ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ
ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!
ਕੋਈ ਸਵਾਲ ?
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।
ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।
ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।
ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.