ਸ਼ਰਾਬ ਦਾ ਨਿਯੰਤਰਣ

ਮੈਂ ਸੋਚਦਾ ਹਾਂ ਕਿ ਹਰ ਮਨੁੱਖ ਮੇਰੇ ਵਾਂਗੂੰ ਜੀਵਨ ਵਿੱਚ ਆਪਣੇ ਸ਼ਰਾਬੀਪਨ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ ਕਰਦਾ ਹੈ। ਪਰ ਜਿਸ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਮੇਰੇ ਵੱਸ ਤੋਂ ਬਾਹਰ ਹੈ। ਫਿਰ ਮੈਂ ਯਕੀਨਨ ਮਦਦ ਮੰਗੀ। ਸ਼ਰਾਬੀਪਨ ਵੀ ਦਿਨੋਂਦਿਨ ਵਧਦੀ ਜਾਣ ਵਾਲੀ ਬਿਮਾਰੀ ਹੈ। ਇਸ ਕਰਕੇ ਜਦੋਂ ਮੈਂ ਸਹਾਰਾ ਲਿਆ ਅਤੇ ਗੋਡੇ ਟੇਕ ਦਿੱਤੇ, ਮੇਰੇ ਲਈ ਇਹ ਬਹੁਤ ਮਹੱਤਵਪੂਰਨ ਕਦਮ ਸੀ। ਪਰ ਕੁਝ ਦਿਨ ਸੋਫੀ ਰਹਿਣ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਮੈਂ ਸੋਫੀਪਨ ਨੂੰ ਕਾਬੂ ਕਰ ਲਿਆ ਹੈ। ਪਰ ਇੰਝ ਨਹੀਂ ਹੋਇਆ। ਸ਼ਰਾਬੀਪਨ ਅਤੇ ਸੋਫੀਪਨ ਦੋਵਾਂ ਨੂੰ ਕਾਬੂ ਕਰਨ ਦੇ ਭੁਲੇਖੇ ਵਿੱਚ ਮੈਂ ਧੋਖਾ ਖਾ ਰਿਹਾ ਸੀ।

ਰਿਕਵਰੀ ਵਿੱਚ ਮੈਨੂੰ ਹਮੇਸ਼ਾ ਯਾਦ ਰੱਖਣਾ ਪੈਣਾ ਹੈ ਕਿ ਮੈਂ ਕਿਸ ਭਿਆਨਕ ਸ਼ਰਾਬ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ । ਜਿਸ ਸ਼ਰਾਬ ਨੇ ਮੇਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ, ਮੇਰਾ ਵਜੂਦ ਹੀ ਸੰਸਾਰ ਤੋਂ ਖਤਮ ਕਰ ਦਿੱਤਾ ਸੀ,ਇਸ ਕਰਕੇ ਸ਼ਾਇਦ ਜੇਕਰ ਮੈਂ ਸ਼ਰਾਬੀਪਨ ਤੇ ਕਾਬੂ ਪਾਉਣਾ ਹੁੰਦਾ ਤਾਂ ਮੈਂ ਬਹੁਤ ਸਮਾਂ ਪਹਿਲਾਂ ਹੀ ਪਾ ਲੈਣਾ ਸੀ। ਪਰ ਅੰਤ ਮੈਨੂੰ ਪਰਿਵਾਰ ਦਾ ਦੁੱਖ ਮਹਿਸੂਸ ਹੋਇਆ ਅਤੇ ਮੈਂ ਬਦਲਾਓ ਲਈ ਕਦਮ ਚੁੱਕੇ। । ਮੈਂ ਲੰਬੇ ਸਮੇ ਤੋਂ ਸ਼ਰਾਬ ਦੇ ਕਾਬੂ ਹੇਠ ਰਹਿ ਰਿਹਾ ਸੀ। ਪਰ ਜੇਕਰ ਮੈਨੂੰ ਜੀਵਨ ਵਿੱਚ ਖੁਸ਼ਹਾਲੀ ਚਾਹੀਦੀ ਹੈ ਤਾਂ ਮੈਨੂੰ ਕਾਬੂ ਕਰਨਾ ਛੱਡ ਕੇ, ਆਪਣੇ ਸੋਫੀਪਨ ਨੂੰ ਬਰਕਰਾਰ ਰੱਖਣਾਪੈਣਾ ਹੈ। ਆਪਾਂ ਜਾਣਦੇ ਹਾਂ ਕਿ ਸੋਫੀ ਹੋ ਜਾਣਾ ਅਤੇ ਸੋਫੀਪਨ ਬਰਕਰਾਰ ਰੱਖਣਾ ਬਹੁਤ ਮਾਇਅਨੇ ਰੱਖਦਾ ਹੈ। ਇਸੇ ਤਰਾਂ ਸੋਫੀਪਨ ਨੂੰ ਚਲਾਉਣਾ ਅਤੇ ਸੋਫੀਪਨ ਦੇ ਨਾਲ ਚਲਦੇ ਰਹਿਣਾ ਬਹੁਤ ਜਰੂਰੀ ਹੈ। ਜੇਕਰ ਮੈਂ ਆਪਣੇ ਸੋਫੀਪਨ ਨੂੰ ਕੁਝ ਚਿਰ ਬਾਅਦ, ਕਾਬੂ ਕਰਨ ਦੀ ਕੋਸ਼ਿਸ ਕਰਾਂਗਾ ਭਾਵੇਂ ਭਾਇਚਾਰੇ ਤੋਂ ਦੂਰ ਰਹਿ ਕੇ, ਇਮਾਨਦਾਰੀ ਤੋਂ ਪਰੇ ਹੱਟ ਕੇ ਤਾਂ ਸ਼ਾਇਦ ਮੇਰੀ ਬਰਬਾਦੀ ਦੇ ਦਿਨ ਦੂਰ ਨਹੀਂ ਹੋਣਗੇ।

ਦੇਖੋ, ਸ਼ਰਾਬ ਨੂੰ ਨਿਯੰਤਰਣ ਕਰਕੇ ਤਾਂ ਮੈਨੂੰ ਰਾਹਤ ਨਹੀਂ ਮਿਲੀ, ਫਿਰ ਸੋਫੀਪਨ ਨੂੰ ਨਿਯੰਤਰਣ ਕਰਕੇ ਕਿਵੇਂ ਮਿਲ ਸਕਦੀ ਹੈ। ਮਨੁੱਖ ਹਮੇਸ਼ਾ ਹੋਰਾਂ ਨੂੰ ਕਾਬੂ ਅਤੇ ਕਹਿਣੇ ਵਿੱਚ ਕਰਨਾ ਚਾਹੁੰਦਾ ਹੈ। ਪਰ ਆਪ ਉਸ ਉੱਤੇ ਅਮਲ ਨਹੀਂ ਕਰਦਾ। ਇਹ ਕਿੰਨੀ ਮੂਰਖਤਾ ਵਾਲੀ ਗੱਲ ਹੈ। ਮੇਰੇ ਲਈ ਇਕੱਠੀਆਂ ਰਹਿਣਾ, ਯੋਗਦਾਨ ਪਾਉਣਾ ਅਤੇ ਰਿਕਵਰੀ ਨੂੰ ਬਰਕਰਾਰ ਰੱਖਣਾ ਹੀ ਰੋਗ ਮੁਕਤੀ ਦਾ ਅਸਲ ਹੱਲ ਹੈ। ਨਿਯੰਤਰਣ ਕਰਨਾ ਰੋਗ ਮੁਕਤੀ ਨੂੰ ਮੇਰੇ ਲਈ ਕਿਸੇ ਪ੍ਰਕਾਰ ਵੀ ਲਾਭਦਾਇਕ ਨਹੀਂ ਹੋਵੇਗਾ। ਭਾਵੇਂ ਕੋਈ ਵੀ ਸਮੱਸਿਆ ਆ ਜਾਵੇ ਮੈਨੂੰ ਸੋਫੀਪਨ ਬਰਕਰਾਰ ਰੱਖਣ ਲਈ ਸਖਤ ਮਿਹਨਤ ਅਤੇ ਦ੍ਰਿੜਤਾ ਦੀ ਲੋੜ ਹੈ। ਪਰਸਥਿਤੀਆਂ ਦੀ ਜਕੜ ਵਿੱਚ ਆ ਕੇ ਜੇਕਰ ਮੈਂ ਦੱਬ ਜਾਵਾਂਗਾ ਤਾਂ ਮੈਂ ਹਾਰ ਜਾਵਾਂਗਾ। ਇਸ ਕਰਕੇ ਰਿਕਵਰੀ ਵਿੱਚ ਮੇਰੇ ਲਈ ਜਾਰੀ ਰਹਿਣਾ ਅਤੇ ਹੋਰਨਾਂ ਮਨੁੱਖਾਂ ਨੂੰ ਜਾਰੀ ਰੱਖਣ ਦੇ ਯੋਗ ਬਣਾਉਣਾ ਬਹੁਤ ਜਰੂਰੀ ਹੈ। ਸ਼ਰਾਬੀਪਨ ਨੇ ਮੇਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਸੀ, ਜੇਕਰ ਮੈਂ ਖੁਸ਼ਹਾਲ ਪਰਿਵਾਰ ਚਾਹੁੰਦਾ ਹਾਂ ਤਾਂ ਮੈਨੂੰ ਰੋਗ ਮੁਕਤੀ ਦਾ ਅਭਿਆਸ ਜਾਰੀ ਰੱਖਣਾ ਪਵੇਗਾ, ਨਾ ਕਿ ਨਿਯੰਤਰਣ। ਜਦੋਂ ਕੋਈ ਮਨੁੱਖ ਸ਼ਰਾਬ ਦੀ ਪੀੜਾ ਵਿਚੋਂ ਗੁਜਰਦਾ ਹੈ ਸਭ ਸਾਥ ਛੱਡ ਜਾਂਦੇ ਹਨ। ਪਰ ਜੇ ਉਸਦਾ ਸਾਥ ਬਣਿਆ ਰਹੇ ਤਾਂ ਸੋਫੀ ਰਹਿਣਾ ਸੋਖਾ ਹੋ ਜਾਂਦਾ ਹੈ। ਕੁੱਝ ਵੀ ਹੋ ਜਾਵੇ ਮੇਰੇ ਲਈ ਸਭ ਕੁੱਝ ਰੋਗਮੁਕਤੀ ਵਿਚ ਏ.ਏ. ਦਾ ਕਾਯ੍ਰਕਰਮ ਹੀ ਹੈ। ਜੇਕਰ ਮੈਂ ਇਸ ਨੂੰ ਹੀ ਭੁੱਲ ਜਾਵਾਂ ਅਤੇ ਨਿਯੰਤਰਣ ਕਰਨ ਲੱਗ ਪਵਾਂ ਤਾਂ ਮੈਂ ਸੰਭਾਵਿਕ ਹੀ ਸਭ ਕੁੱਝ ਜੋ ਮੇਰੇ ਕੋਲ ਹੈ ਗਵਾ ਬੈਠਾਗਾਂ ਅਤੇ ਫਿਰ ਸ਼ਰਾਬੀਪਨ ਦਾ ਭਿਅੰਕਰ ਦੌਰ ਆਰੰਭ ਹੋ ਜਾਵੇਗਾ। ਪਤਾ ਨਹੀਂ ਕਿੰਨਾ ਨੁਕਸਾਨਦਾਇਕ ਅਤੇ ਬਰਬਾਦ ਕਰਨ ਵਾਲਾ ਭੈੜਾ ਦੌਰ ਹੋਵੇਗਾ। ਮੈਂ ਰੋਜ ਆਪਣੇ ਆਪ ਨੂੰ ਜਾਰੀ ਰਹਿਣ ਅਤੇ ਨਾ ਰੁਕਣ ਦਾ ਸੁਨੇਹਾ ਦਿੰਦਾ ਹਾਂ।