ਫੋਨ

+1 778 381 5686

ਈ - ਮੇਲ

care@soberlife.ca

ਨਸ਼ੇ ਤੋਂ ਛੁੱਟਕਾਰਾ

ਹੋਲਟ ਸਾਡੇ ਲਈ ਜਾਗਰੂਕ ਹੋਣ ਦਾ ਜ਼ਰੀਆ ਹੈ ਤਾਂ ਜੋ ਅਸੀਂ ਨਸ਼ੇ ਤੋਂ ਮੁਕਤ ਹੋਏ ਇਨਸਾਨ ਆਪਣੇ ਜ਼ਜਬਾਤਾਂ ਨੂੰ ਧਿਆਨ ਵਿੱਚ ਰੱਖ ਸਕੀਏ, ਬਜਾਏ ਅਸੀਂ ਦੁਬਾਰਾ ਆਪਣੇ ਆਪ ਨੂੰ ਨਸ਼ੇ ਕਰਨ ਦੀ ਪ੍ਰਵਿਰਤੀ ਵਿੱਚ ਨਾ ਜਕੜ ਲਈਏ। ਬਹੁਤੀਆਂ ਨੂੰ ਇਹ ਭੁਲੇਖਾ ਹੋਵੇਗਾ ਕਿ ਸ਼ਾਇਦ ਹੋਲਟ ਰਿਕਵਰੀ ਵਿੱਚ ਮਹੱਤਤਾ ਨਹੀਂ ਰੱਖਦਾ । ਪਰ ਜੇਕਰ ਅਸੀਂ ਇਸ ਵੱਲ ਵਿਸਥਾਰ ਨਾਲ ਝਾਤ ਮਾਰੀਏ ਤਾਂ ਇਹ ਸਾਡੇ ਲਈ ਨਸ਼ੇ ਕਰਨ ਦੇ ਬਹੁਤ ਸਾਰੇ ਲੱਛਣਾਂ ਵਿੱਚੋਂ ਇਕ ਹੈ । ਰਿਕਵਰੀ ਦਾ ਮਤਲਬ ਵੱਡੇ ਵੱਡੇ ਬਦਲਾਓ ਲਿਆਉਣੇ ਜ਼ਰੂਰ ਹਨ । ਸਗੋਂ ਬਹੁਤ ਸਾਰੇ ਛੋਟੇ ਛੋਟੇ ਅਜਿਹੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਿਵੇਂ ਕਿ ਹੋਲਟ । ਹੋਲਟ ਦਾ ਅਰਥ ਹੈ ਕਿ ਭੁੱਖੇ ਨਹੀਂ ਰਹਿਣਾ, ਗੁੱਸਾ ਨਾ ਕਰਨਾ, ਇਕੱਲੇਪਨ ਤੋਂ ਦੂਰ ਰਹਿਣਾ ਅਤੇ ਥਕਾਵਟ ਨਾ ਮਹਿਸੂਸ ਕਰਨਾ । ਤੁਸੀਂ ਜਾਣਦੇ ਹੋ ਕਿ ਇਨਾਂ ਵਿੱਚੋਂ ਇਕ ਲੱਛਣ ਦਾ ਪੈਦਾ ਹੋਣਾ ਹੀ, ਸਾਡੇ ਨਸ਼ੇ ਕਰਨ ਨੂੰ ਬੜਾਵਾ ਦਿੰਦਾ ਹੈ ।

ਇੱਥੋਂ ਤੱਕ ਕਿ ਹੋਲਟ ਦੇ ਜ਼ਰੀਏ ਅਸੀਂ ਆਪਣੇ ਆਪ ਨੂੰ ਬੋਲਣ ਅਤੇ ਅਜਿਹੇ ਤਰੀਕੇ ਨਾਲ ਵਿਵਹਾਰ ਕਰਨ ਤੋਂ ਦੂਰ ਰੱਖ ਸਕਦੇ ਹਾਂ ਤਾਂ ਜੋ ਹੋਰਨਾਂ ਪ੍ਰਤੀ ਅਸੀਂ ਨੁਕਸਾਨਦਾਇਕ ਰਵੱਇਆ ਨਾ ਅਪਣਾਇਏ। ਹਰ ਰੋਜ਼ ਇਕ ਪਲ ਲਈ ਆਪਣੇ ਅੰਦਰ ਝਾਤ ਮਾਰੋ ਅਤੇ ਆਪਣੇ ਆਪ ਕੋਲੋਂ ਪੁੱਛੋ “ ਕਿ ਮੈਂ ਭੁੱਖਾ ਰਹਿ ਰਿਹਾ ਹਾਂ, ਕਿ ਮੈਂ ਗੁੱਸਾ ਕਰ ਰਿਹਾ ਹਾਂ, ਕਿ ਮੈਂ ਇਕੱਲੇਪਨ ਦਾ ਸਹਾਰਾ ਲੈ ਰਿਹਾ ਹਾਂ ਜਾਂ ਫਿਰ ਕਿ ਮੈਂ ਥਕਾਵਟ ਮਹਿਸੂਸ ਕਰ ਰਿਹਾ ਹਾਂ” । ਇਮਾਨਦਾਰੀ ਨਾਲ ਸੋਚੋ ਕਿ ਆਪਣੇ ਅੰਦਰ ਝਾਤ ਮਾਰਨ ਲਈ ਬਹੁਤਾ ਸਮਾਂ ਨਹੀਂ ਲੱਗਦਾ। ਇਸ ਤਰਾਂ ਕਰਨ ਨਾਲ ਹਰ ਰੋਜ਼ ਸਾਨੂੰ ਤਣਾਉ ਰਹਿਤ ਅਤੇ ਖੁਸ਼ਹਾਲ ਜੀਵਨ ਪ੍ਰਾਪਤ ਹੋ ਸਕਦਾ ਹੈ। ਹੋਰ ਤਾਂ ਹੋਰ ਸੋਫੀਪਨ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਮਿਲਦੀ ਹੈ । ਹੁਣ ਅਸੀਂ ਗੱਲਬਾਤ ਕਰਨਾ ਚਾਹਵਾਂਗੇ ਕਿ ਜਦ ਸਾਡੇ ਅੰਦਰ ਹੋਲਟ ਦੇ ਚਾਰੇ ਲੱਛਣਾਂ ਦੇ ਸਮੂਹ ਵਿੱਚੋਂ ਕਿਸੇ ਵੀ ਲੱਛਣ ਦਾ ਪਾਇਆ ਜਾਣਾ ਪੈਦਾ ਹੋ ਜਾਂਦਾ ਹੈ ਤਾਂ ਇਸਦੇ ਕਿ ਪ੍ਰਭਾਵ ਹੁੰਦੇ ਹਨ ਸਾਡੇ ਸੋਫੀਪਨ ਉੱਪਰ । ਹੈਲਟ ਦੇ ਹੇਠ ਲਿਖੇ ਚਾਰ ਲੱਛਣ ਹਨ :

1. ਭੁੱਖੇ ਰਹਿਣਾ ।
2. ਗੁੱਸਾ ਕਰਨਾ ।
3. ਇਕੱਲਾਪਨ ਦਾ ਸਹਾਰਾ ਲੈਣਾ ।
4. ਥਕਾਵਟ ਮਹਿਸੂਸ ਕਰਨਾ ।

ਭੁੱਖੇ ਰਹਿਣਾ

ਭੁੱਖ ਸਾਡੇ ਜੀਵਨ ਦਾ ਇੱਕ ਬੁਨਿਆਦੀ ਹਿੱਸਾ ਹੈ । ਜੇਕਰ ਅਸੀਂ ਸੀਮੀਤ ਮਾਤਰਾ ਵਿੱਚ ਸਮੇਂ ਸਿਰ ਖਾਂਦੇ ਹਾਂ ਤਾਂ ਸਾਡੇ ਲਈ ਆਪਣੇ ਔਗੁਣਾਂ ਨੂੰ ਵਿਕਸਿਤ ਨਾ ਹੋਣ ਵਿੱਚ ਸਹਾਇਕਤਾ ਮਿਲਦੀ ਹੈ । ਜਿਵੇਂ ਕਈ ਇਨਸਾਨ ਰੋਗ ਮੁਕਤ ਹੋਣ ਤੇ ਸਰੀਰ ਅੰਦਰ ਸ਼ੂਗਰ ਦੀ ਘਾਟ ਹੋਣਾ ਮਹਿਸੂਸ ਕਰਦੇ ਹਨ ਅਤੇ ਕੁਝ ਨਾ ਖਾਣਾ ਪਸੰਦ ਕਰਦੇ ਹਨ । ਇਸ ਢੰਗ ਨਾਲ ਉਹ ਸ਼ਰਾਬ ਦੀ ਕਮੀ ਮਹਿਸੂਸ ਕਰਦੇ ਹਨ । ਪਰ ਅਸਲੀਅਤ ਵਿੱਚ ਥੋੜਾ ਜਿਹਾ ਖਾਣਾ ਹੀ ਸਾਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਨਸ਼ੇ ਤੋਂ ਪਰਹੇਜ਼ ਕਰਨ ਲਈ । ਪਰ ਸਹੀ ਮਾਤਰਾ ਵਿੱਚ ਖਾਣਾ ਲਾਭਦਾਇਕ ਸਾਬਿਤ ਹੁੰਦਾ ਹੈ ਬਜਾਏ ਲੋੜ ਨਾਲੋਂ ਵੱਧ ਖਾਣ ਦੇ । ਭੁੱਖ ਦੋ ਹਿੱਸਿਆਂ ਵਿੱਚ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ । ਪਹਿਲਾ ਹੈ, ਕਿ ਜੇਕਰ ਅਸੀਂ ਨਾ ਜਾਣਦੇ ਹੋਏ ਵੀ ਆਪਣੇ ਆਪ ਨੂੰ ਭੁੱਖੇ ਰੱਖਦੇ ਹਾਂ ਤਾਂ ਸਾਡੇ ਮਾਨਸਿਕ ਸੰਤੁਲਨ ਦੇ ਵਿਗੜਨ ਦਾ ਬਹੁਤ ਖਤਰਾ ਹੁੰਦਾ ਹੈ ਜੋ ਸਾਨੂੰ ਮੁੜ ਨਸ਼ੇ ਦੇ ਰਾਹ ਤੇ ਲਿਜਾ ਸਕਦਾ ਹੈ । ਦੂਸਰਾ ਹੈ, ਕਿ ਜੇ ਅਸੀਂ ਭੁੱਖੇ ਰਹਿੰਦੇ ਹਾਂ ਤਾਂ ਸਾਡੇ ਰਵੱਈਏ ਵਿੱਚ ਬਹੁਤ ਬਦਲਾਓ ਆ ਜਾਂਦਾ ਹੈ । ਸ਼ਾਇਦ ਅਸੀ ਬਿਨਾਂ ਵਜਾ ਕਿਸੇ ਤੇ ਖਿੱਝ ਜਾਇਏ ਇਹ ਵੀ ਸਾਡੇ ਭੁੱਖੇ ਰਹਿਣ ਦੇ ਦੂਸਰੇ ਪਹਿਲੂ ਦਾ ਆਧਾਰ ਹੈ । ਹੋਰ ਤਾਂ ਹੋਰ ਜੇ ਅਸੀਂ ਭੁੱਖ ਨਾਲ ਨਜਿੱਠਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਤਣਾਉ ਭਰੇ ਖਿਆਲਾਂ ਤੋਂ ਰਾਹਤ ਮਿਲਦੀ ਹੈ ਨਸ਼ਾ ਮੁਕਤ ਹੋ ਕੇ । ਪਰ ਲੋੜ ਤੋਂ ਵੱਧ ਖਾਣਾ ਵੀ ਸਾਡੇ ਸ਼ਰਾਬੀਆਂ ਲਈ ਹਾਨੀਕਾਰਕ ਹੈ । ਸਾਨੂੰ ਸਭ ਨੂੰ ਨਿਯੰਤਰਣ ਮਾਤਰਾ ਵਿੱਚ ਖਾਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਸਥਿਤੀਆਂ ਦਾ ਇਕਸਾਰ ਸਾਹਮਣਾ ਕਰ ਸਕੀਏ । ਬਹੁਤ ਸਾਰੇ ਲੋਕ ਜੋ ਨਸ਼ਾ ਕਰਦੇ ਸਮੇਂ ਘੱਟ ਮਾਤਰਾ ਵਿੱਚ ਖਾਂਦੇ ਹਨ ਉਨਾਂ ਵਿੱਚ ਸਿਹਤ ਤੇ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਜੋ ਸ਼ਾਇਦ ਕਈ ਪ੍ਰਕਾਰ ਦੇ ਭਿਆਨਕ ਰੋਗਾਂ ਤੋਂ ਪੀੜਤ ਹੋ ਸਕਦੇ ਹਨ । ਆਖਿਰ ਵਿੱਚ, ਮੈਂ ਕਹਿਣਾ ਚਾਹਵਾਂਗਾ ਕਿ ਭੁੱਖ ਹੀ ਸਾਡੇ ਬਹੁਤ ਸਾਰੇ ਫਜ਼ੂਲ ਤਣਾਅ ਅਤੇ ਗੁੱਸੇ ਦਾ ਹੱਲ ਹੈ । ਜੇਕਰ ਸਭ ਪਰਸਥਿਤੀਆਂ ਨਾਲ ਸਹਿਜੇ ਸੁਭਾਅ ਅਤੇ ਸਹੀ ਢੰਗ ਨਾਲ ਸਾਹਮਣਾ ਕਰਨਾ ਹੈ ਰੋਗ ਮੁਕਤ ਹੋ ਕੇ ਤਾਂ ਭੁੱਖ ਵਰਗੇ ਮਹੱਤਵਪੂਰਨ ਲ਼ੱਛਣ ਨੂੰ ਹਮੇਸ਼ਾ ਹੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ । ਅੰਤ ਵਿੱਚ ਭੁੱਖ ਸਾਡੇ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਫਲ ਹੱਲ ਹੈ ।

ਗੁੱਸਾ ਕਰਨਾ

ਗੁੱਸਾ ਇਕ ਅਜਿਹਾ ਜ਼ਜਬਾਤ ਹੈ, ਜਿਸ ਵਕਤ ਇਨਸਾਨ ਸਹੀ ਅਤੇ ਗਲਤ ਦੇ ਫਰਕ ਨੂੰ ਨਹੀਂ ਦੇਖ ਪਾਉਂਦਾ । ਉਹ ਸਭ ਕੁਝ ਭੁੱਲ ਕੇ ਨਸ਼ੇ ਦੇ ਰਾਹ ਤੇ ਤੁਰ ਸਕਦਾ ਹੈ ਜੇਕਰ ਉਹ ਇਸ ਸਥਿਤੀ ਨੂੰ ਕਾਬੂ ਨਾ ਕਰੇ । ਇਹ ਸੁਭਾਵਿਕ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੁੱਸਾ ਇਕ ਸ਼ਰਾਬੀ ਲਈ ਬਹੁਤ ਹੀ ਭਿਆਨਕ ਤੱਥ ਹੈ । ਇੱਥੋਂ ਤੱਕ ਕਿ ਜੇਕਰ ਤੁਹਾਨੂੰ ਗੁੱਸੇ ਦਾ ਕਾਰਨ ਪਤਾ ਹੈ, ਪਰ ਫਿਰ ਵੀ ਤੁਸੀਂ ਉਸ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਬਹੁਤ ਵੱਡੀ ਬੇਵਕੂਫੀ ਹੋਵੇਗੀ । ਨਿੱਕੇ ਨਿੱਕੇ ਰਵੱਈਏ ਵਿੱਚ ਬਦਲਾਓ ਅਤੇ ਜੋ ਗੁੱਸੇ ਵਜੋਂ ਉਭਰਦਾ ਹੈ ਸਾਨੂੰ ਸ਼ਰਾਬੀਆਂ ਨੂੰ ਹਰ ਵਕਤ ਨੁਕਸਾਨ ਪਹੁੰਚਾ ਸਕਦਾ ਹੈ । ਇਸੇ ਤਰਾਂ, ਜੇਕਰ ਅਸੀਂ ਰੋਸ਼ ਦੀ ਭਾਵਨਾ ਰੱਖਦੇ ਹੋਏ ਗੁੱਸਾ ਕਰਦੇ ਹਾਂ ਸਾਨੂੰ ਮੁਆਫ ਕਰਨਾ ਸਿੱਖਣਾ ਚਾਹੀਦਾ ਹੈ ਬਜਾਏ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ । ਸ਼ਾਇਦ ਤੁਹਾਡਾ ਗੁੱਸਾ ਅੰਤ ਤੁਹਾਡੇ ਹੀ ਰੋਗ ਮੁਕਤੀ ਦੀ ਤਬਾਹੀ ਦਾ ਕਾਰਨ ਬਣੇ ਅਤੇ ਦੂਸਰੇ ਇਨਸਾਨ ਦਾ ਕੁਝ ਵੀ ਨਹੀਂ ਵਿਗੜੇਗਾ । ਭੁੱਖ ਵਾਂਗੂ ਗੁੱਸਾ ਵੀ ਭਾਵੇਂ ਕੁਦਰਤੀ ਜ਼ਜਬਾਤ ਹੈ । ਪਰ ਗੁੱਸੇ ਨੂੰ ਕਾਬੂ ਕਰ ਲੈਣਾ ਬਹੁਤ ਸਾਰੇ ਸੁੱਖ ਪ੍ਰਦਾਨ ਕਰ ਦਿੰਦਾ ਹੈ । ਇਸ ਦੇ ਉਲਟ ਜੇਕਰ ਗੁੱਸਾ ਸਾਡੇ ਸ਼ਰਾਬੀਆਂ ਤੇ ਹਾਵੀ ਹੋ ਜਾਵੇ ਤਾਂ ਇਹ ਸਾਡੀ ਬਰਬਾਦੀ ਦਾ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ ਜਿਸਦਾ ਸਾਨੂੰ ਸਮੇਂ ਲੰਘੇ ਤੋਂ ਅਹਿਸਾਸ ਹੁੰਦਾ ਹੈ। ਸ਼ਰਾਬੀ ਲਈ ਗੁੱਸਾ ਸ਼ਾਇਦ ਗਲਤ ਰਸਤੇ ਤੇ ਲਿਜਾਣ ਦਾ ਇਕ ਛੋਟਾ ਜਿਹਾ ਤੱਥ ਹੀ ਹੋਵੇ । ਜਦੋਂ ਸ਼ਰਾਬੀ ਗੁੱਸਾ ਆਪਣੇ ਮਨ ਅੰਦਰ ਰੱਖ ਲੈਂਦਾ ਹੈ, ਤਾਂ ਇਹ ਰੋਸ਼ ਦੀ ਭਾਵਨਾ ਬਣ ਜਾਂਦਾ ਹੈ। ਜਿਸ ਵਕਤ ਇਸਦਾ ਗਲਤ ਨਤੀਜਾ ਨਿਕਲਦਾ ਹੈ ਤਾਂ ਉਸ ਵਕਤ ਸਾਡਾ ਰੌਂਗਟੇ ਖੜੇ ਹੋ ਜਾਂਦੇ ਹਨ । ਇਸ ਲਈ ਗੁੱਸੇ ਨੂੰ ਦੂਰ ਕਰਨ ਲਈ ਸਮੇਂ ਸਿਰ ਹੀ ਕਦਮ ਚੁੱਕ ਲੈਣੇ ਚਾਹੀਦੇ ਹਨ ਬਜਾਏ ਬਾਅਦ ਵਿੱਚ ਪਛਤਾਉਣ ਦੇ । ਇਸ ਤੋਂ ਪਹਿਲਾਂ ਇਹ ਗੁੱਸਾ ਰੋਸ਼ ਦੀ ਭਾਵਨਾ ਬਣ ਜਾਵੇ ਅਤੇ ਤੁਹਾਡੀ ਤਬਾਹੀ ਕਰ ਦੇਵੇ। ਸ਼ਾਇਦ ਇਕ ਪਲ ਦਾ ਅਹਿਸਾਸ ਸਾਡੇ ਬਹੁਤ ਸਾਰੇ ਤੱਥਾਂ ਨੂੰ ਤਬਾਹ ਹੋਣ ਤੋਂ ਬਚਾਅ ਸਕਦਾ ਹੈ । ਅਸੀ ਅਕਸਰ ਗੁੱਸੇ ਦਾ ਸਹਾਰਾ ਲੈ ਕੇ ਨਸ਼ੇ ਕਰਨ ਵੱਲ ਪਰਤ ਸਕਦੇ ਹਾਂ । ਪਰ ਨਸ਼ਾ ਇਸਦਾ ਅਸਲ ਹੱਲ ਨਹੀਂ ਹੋਵੇਗਾ, ਸ਼ਾਇਦ ਨਸ਼ੇ ਕਰਨ ਦਾ ਕਾਰਨ ਗੁੱਸਾ ਹੀ ਹੋਵੇਗਾ ਜਿਹੜਾ ਸਾਨੂੰ ਨਸ਼ਟ ਕਰ ਦੇਵੇਗਾ । ਜਿੰਨਾ ਜ਼ਿਆਦਾ ਸਾਡੇ ਅੰਦਰ ਗੁੱਸੇ ਦੇ ਲੱਛਣ ਹੋਣਗੇ, ਉਨਾ ਹੀ ਜ਼ਿਆਦਾ ਸਾਡੀ ਬਰਬਾਦੀ ਦੇ ਦਿਨ ਨੇੜੇ ਹੋਣਗੇ । ਇਸ ਲਈ, ਭੁੱਖ ਵਾਂਗੂੰ ਗੁੱਸਾ ਵੀ ਸਾਡੇ ਮਾਨਸਿਕ ਸੰਤੁਲਨ ਨੂੰ ਇੰਝ ਅਸਤ ਵਿਅਸਤ ਕਰ ਦਿੰਦਾ ਹੈ ਕਿ ਅਸੀ ਸੋਫੀਪਨ ਦੀ ਵੀ ਪਰਵਾਹ ਨਾ ਕਰਦੇ ਹੋਏ ਨਸ਼ਾ ਚੁੱਕਣ ਲਈ ਮਜਬੂਰ ਹੋ ਸਕਦੇ ਹਾਂ । ਆਖਿਰ ਵਿੱਚ, ਮੈਂ ਕਹਿਣਾ ਚਾਹਵਾਂਗਾ ਕਿ ਗੁੱਸਾ ਵੀ ਸਾਡੇ ਰੋਗ ਮੁਕਤੀ ਦੌਰਾਨ ਉਨਾ ਹੀ ਭਿਆਨਕ ਰੋਗ ਹੈ ਜਿੰਨਾ ਕਿ ਭੁੱਖ ਹੈ । ਇੱਥੋਂ ਤੱਕ ਕਿ ਗੁੱਸਾ ਸਾਡੇ ਸੋਫੀਪਨ ਨੂੰ ਤਾਂ ਤਬਾਹ ਕਰ ਹੀ ਸਕਦਾ ਹੈ, ਸਗੋਂ ਬਹੁਤ ਸਾਰੇ ਜ਼ਿੰਦਗੀ ਦੇ ਉਨਾਂ ਪਲਾਂ ਨੂੰ ਵੀ ਤਬਾਹ ਕਰ ਦਿੰਦਾ ਹੈ ਜੋ ਅਸੀ ਪਰਿਵਾਰ ਨਾਲ ਰਹਿੰਦੇ ਹੋਏ ਬਤੀਤ ਕੀਤੇ ਹਨ

ਇਕੱਲੇਪਨ ਦਾ ਸਹਾਰਾ ਲੈਣਾ

ਇਕੱਲਾਪਨ ਹਮੇਸ਼ਾ ਹੀ ਇਨਸਾਨ ਨੂੰ ਡੋਬ ਦਿੰਦਾ ਹੈ । ਜੇਕਰ ਅਸੀਂ ਇਕੱਲੇ ਹੋ ਜਾਵਾਂਗੇ ਤਾਂ ਸਾਡੇ ਜ਼ਜਬਾਤ ਅਕਸਰ ਹੀ ਅਚਨਚੇਤ ਢੰਗ ਨਾਲ ਪੇਸ਼ ਆਉਣਗੇ ਜੋ ਸਾਨੂੰ ਰੋਗ ਮੁਕਤ ਹੋਇਆਂ ਨੂੰ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦੇਣਗੇ । ਅਸੀਂ ਸ਼ਰਾਬੀ ਉਸ ਵੇਲੇ ਹੀ ਇਕੱਲੇ ਹੋਣਾ ਚਾਹੁੰਦੇ ਹਾਂ, ਜਦੋਂ ਸਾਨੂੰ ਇੰਝ ਜਾਪਦਾ ਹੈ ਕਿ ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਸਮਝ ਨਹੀਂ ਪਾ ਰਹੇ ਜਾਂ ਸਾਡੇ ਜ਼ਜਬਾਤਾਂ ਨੂੰ ਠੁਕਰਾ ਰਹੇ ਹਨ । ਇਸ ਵਕਤ ਸਾਡੇ ਨਸ਼ੇ ਦੀ ਜਕੜ ਵਿੱਚ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ । ਹੋਰ ਤਾਂ ਹੋਰ ਜਦੋਂ ਅਸੀਂ ਕਿਸੇ ਪਰਸਥਿਤੀ ਜਾਂ ਹਾਲਾਤ ਤੋਂ ਡਰਦੇ ਹਾਂ ਤਾਂ ਸਾਨੂੰ ਇਕੱਲਾਪਨ ਚੰਗਾ ਲੱਗਦਾ ਹੈ । ਭਾਵੇਂ ਇਹ ਸਾਡੇ ਸ਼ਰਾਬੀਆਂ ਲਈ ਸਭ ਤੋਂ ਵੱਡਾ ਚਰਿੱਤਰ ਦਾ ਔਗੁਣ ਹੈ । ਇਸ ਵੇਲੇ ਸਾਨੂੰ ਸੰਭਲ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਨਸ਼ੇ ਦੇ ਬੁਰੇ ਵਕਤ ਵਿੱਚ ਦੁਬਾਰਾ ਨਾ ਚਲੇ ਜਾਇਏ । ਜੇਕਰ ਅਸੀ ਇਕੱਲਾਪਨ ਮਹਿਸੂਸ ਕਰ ਰਹੇ ਹਾਂ ਸਾਨੂੰ ਆਪਣੇ ਆਪ ਨੂੰ ਪੁਛਣਾ ਹੈ ਕਿ ਉਸ ਵਕਤ ਅਸੀ ਕਿਸੇ ਦੀ ਸਹਾਇਤਾ ਲੈ ਰਹੇ ਹਾਂ ਜਾਂ ਫਿਰ ਇਕੱਲੇਪਨ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ । ਸ਼ਾਇਦ ਸ਼ਰਾਬੀ ਲਈ ਇਹ ਸਭ ਤੋਂ ਭੈੜੀ ਸਥਿਤੀ ਹੋਵੇ ਜਦੋਂ ਉਹ ਨਸ਼ੇ ਵੱਲ ਆਪਣਾ ਧਿਆਨ ਕਾਇਮ ਕਰ ਲਵੇ । ਇਸ ਲਈ ਜਲਦ ਤੋਂ ਜਲਦ ਉਪਯੋਗੀ ਕਦਮ ਚੁੱਕਣੇ ਚਾਹੀਦੇ ਹਨ ਇਕੱਲੇਪਨ ਨੂੰ ਦੂਰ ਕਰਨ ਲਈ । ਇਸ ਵਕਤ ਸਾਨੂੰ ਆਪਣੇ ਦੋਸਤਾਂ ਨਾਲ ਗੱਲਬਾਤ ਦਾ ਢੰਗ ਅਪਣਾਉਣਾ ਚਾਹੀਦਾ ਹੈ ਜੋ ਸਾਨੂੰ ਮਦਦ ਕਰੇਗਾ ਸਾਡੇ ਸੋਫੀਪਨ ਲਈ । ਸ਼ਾਇਦ ਮੀਟਿੰਗ, ਕਿਸੇ ਸੱਜਣ ਮਿੱਤਰ ਨਾਲ ਮੁਲਾਕਾਤ ਇਸ ਔਖੀ ਘੜੀ ਵਿੱਚ ਲਾਭਦਾਇਕ ਸਾਬਿਤ ਹੋ ਸਕਦਾ ਹੈ । ਇਕੱਲਾਪਨ ਬਹੁਤ ਹੀ ਖਤਰਨਾਕ ਪਹਿਲੂ ਹੈ ਜੋ ਸਾਨੂੰ ਸ਼ਰਾਬੀਆਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ । ਬਜਾਏ ਨਸ਼ੇ ਵੱਲ ਪਰਤਣ ਦੇ ਸਾਨੂੰ ਕਿਸੇ ਦੀ ਸਹਾਇਤਾ ਲੈ ਲੈਣੀ ਚਾਹੀਦੀ ਹੈ ਜੋ ਸਾਡੇ ਨਜ਼ਦੀਕ ਹੋਵੇ ਤਾਂ ਜੋ ਅਸੀ ਖੁਸ਼ੀ ਭਰਿਆ ਅਤੇ ਸਿਹਤਮੰਦ ਜੀਵਨ ਜੀਉ ਸਕੀਏ । ਜਦੋਂ ਅਸੀ ਇਕੱਲੇ ਮਨ ਅੰਦਰ ਖਿਆਲ ਪਕਾਉਂਦੇ ਰਹਿੰਦੇ ਹਾਂ ਤਾਂ ਮਨ ਕੋਈ ਗਲਤ ਨਤੀਜਾ ਹੀ ਪੇਸ਼ ਕਰੇਗਾ । ਆਖਿਰ ਵਿੱਚ, ਮੈਂ ਕਹਿਣਾ ਚਾਹਵਾਂਗਾ ਕਿ ਇਸ ਇਕੱਲੇਪਨ ਦੇ ਔਖੇ ਸਮੇਂ ਦੌਰਾਨ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਛਾਣ ਲੈਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਵਿਚਰਨਾ ਹੀ ਇਸਦਾ ਅਸਲ ਹੱਲ ਹੋਵੇਗਾ । ਜੇਕਰ ਅਸੀ ਇਕੱਲੇਪਨ ਨੂੰ ਜੜੋਂ ਖਤਮ ਕਰਨਾ ਹੈਂ ਤਾਂ ਸਾਨੂੰ ਗਲਤ ਫੈਸਲਾ ਲੈਣ ਤੋਂ ਪਹਿਲਾਂ ਹੀ ਇਸ ਵੱਲ ਧਿਆਨ ਆਕਰਸ਼ਿਤ ਕਰ ਲੈਣਾ ਚਾਹੀਦਾ ਹੈ । ਬਜਾਏ ਬਾਅਦ ਵਿੱਚ ਪਛਤਾਉਣ ਦੇ ਕਿ ਮੇਰੇ ਕੋਲੋਂ ਨਸ਼ੇ ਕਰਨ ਦੀ ਕਿੰਨੀ ਵੱਡੀ ਗਲਤੀ ਹੋ ਗਈ ਹੈ ।

ਥਕਾਵਟ ਮਹਿਸੂਸ ਕਰਨਾ

ਥਕਾਵਟ ਵੀ ਇਕ ਅਜਿਹਾ ਲੱਛਣ ਹੈ ਜੋ ਸਾਡੇ ਨਸ਼ੇ ਕਰਨ ਵਿੱਚ ਸਹਾਇਕ ਹੁੰਦਾ ਹੈ । ਅਸੀ ਬਹੁਤ ਵਾਰੀ ਉਸ ਸਮੇਂ ਨਸ਼ਾ ਕਰਦੇ ਸੀ ਜਦੋਂ ਅਸੀ ਕੰਮ ਤੋਂ ਥੱਕੇ ਹੁੰਦੇ ਸੀ । ਇਸ ਲਈ ਜਦੋਂ ਆਪਾਂ ਨਸ਼ਾ ਛੱਡ ਦਿੰਦੇ ਹਾਂ ਤਾਂ ਸਾਨੂੰ ਥੋੜਾ ਬਹੁਤਾ ਜਾਂ ਸੀਮਿਤ ਪੱਧਰ ਤੇ ਕੰਮ ਕਰਨਾ ਚਾਹੀਦਾ ਹੈ । ਬਹੁਤੇ ਲੋਕ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਹਨ ਅਤੇ ਥਕਾਵਟ ਮਹਿਸੂਸ ਕਰਦੇ ਹਨ । ਇਸ ਲਈ ਉਨਾਂ ਅੰਦਰ ਨਸ਼ਾ ਕਰਨ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ । ਇਸ ਲਈ ਸਾਨੂੰ ਇਸ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਜੋ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਨਸ਼ੇ ਦੇ ਰੋਗੀ ਹੋਣਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ । ਜਦੋਂ ਅਸੀ ਲੋੜ ਤੋਂ ਵੱਧ ਥੱਕ ਜਾਂਦੇ ਹਾਂ ਤਾਂ ਅਸੀ ਕੋਈ ਆਰਾਮਦਾਇਕ ਚੀਜ਼ ਦਾ ਸਹਾਰਾ ਲੈਣਾ ਚਾਹੁੰਦੇ ਹਾਂ । ਪਰ ਸਾਡੇ ਸ਼ਰਾਬੀਆਂ ਲਈ ਇਹ ਸ਼ਾਇਦ ਨਸ਼ਾ ਹੀ ਹੋਵੇਗਾ । ਹਾਲਾਂਕਿ ਘੱਟ ਕੰਮ ਕਰਨਾ ਸਾਨੂੰ ਹਾਲਾਤਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦਾ ਹੈ । ਹਮੇਸ਼ਾ ਹੋਲਟ ਦੇ ਥਕਾਵਟ ਵਾਲੇ ਲੱਛਣ ਨੂੰ ਭੁੱਲਣਾ ਨਹੀ ਚਾਹੀਦਾ ਕਿਉਂਕਿ ਚੰਗੀ ਨੀਂਦ ਲਿਆਉਣ ਲਈ ਸਾਨੂੰ ਸਰੀਰਕ, ਭਾਵਨਾਤਮਿਕ ਅਤੇ ਅਧਿਆਤਮਿਕ ਪੱਧਰ ਤੇ ਸਿਹਤਮੰਦ ਹੋਣਾ ਚਾਹੀਦਾ ਹੈ । ਸ਼ਾਇਦ ਥਕਾਵਟ ਵੇਲੇ ਥੋੜੇ ਸਮੇਂ ਦਾ ਆਰਾਮ ਹੀ ਸਾਡੇ ਦਿਨ ਨੂੰ ਕਾਮਯਾਬ ਹੋਣ ਵਿੱਚ ਸਹਾਇਕ ਹੋ ਸਕਦਾ ਹੈ । ਬਜਾਏ ਨਸ਼ੇ ਦਾ ਸਹਾਰਾ ਲੈਣ ਦੇ । ਸਾਡੇ ਲਈ ਨਸ਼ੇ ਦਾ ਇਕ ਪਲ ਦਾ ਸਹਾਰਾ ਹੀ ਸਭ ਕੁਝ ਨਸ਼ਟ ਕਰ ਦੇਵੇਗਾ ਜੋ ਅਸੀ ਸੋਫੀ ਰਹਿ ਕੇ ਪ੍ਰਾਪਤ ਕੀਤਾ ਹੁੰਦਾ ਹੈ । ਇਸ ਤੋਂ ਇਲਾਵਾ ਥਕਾਵਟ ਨੂੰ ਦੂਰ ਕਰਨ ਲਈ ਨਸ਼ੇ ਤੋਂ ਇਲਾਵਾ ਹੋਰ ਬਹੁਤ ਸਾਰੇ ਢੰਗ ਹਨ ਜਿਵੇਂ ਗੀਤ ਸੁਣਨਾ, ਸੈਰ ਤੇ ਜਾਣਾ ਜਾਂ ਫਿਰ ਲੰਮਾ ਸਾਹ ਲੈ ਕੇ ਕਸਰਤ ਕਰਨਾ । ਸ਼ਾਇਦ ਥਕਾਵਟ ਵੇਲੇ ਸਾਨੂੰ ਬਹੁਤ ਸਾਰੇ ਢੁੱਕਵੇਂ ਕਦਮ ਲੈ ਕੇ ਆਪਣਾ ਮਨ ਕਿਸੇ ਹੋਰ ਪਾਸੇ ਲਾ ਲੈਣਾ ਚਾਹੀਦਾ ਹੈ ਜਿਵੇਂ ਫਿਲਮ ਦੇਖਣਾ, ਰੈਸਟੋਰੈਂਟ ਵਿੱਚ ਖਾਣਾ ਖਾਣ ਜਾਣਾ ਜਾਂ ਜੋ ਨਸ਼ੇ ਕਰਨ ਦਾ ਖਿਆਲ ਦੂਰ ਹੋ ਜਾਵੇ । ਨਸ਼ਾ ਸਾਡੇ ਸਰੀਰ ਕਥਕਾ ਹੱਲਵਟ ਦਾ ਨਹੀ ਹੈ । ਸਗੋਂ ਮਨ ਦਾ ਸਹੀ ਪਾਸੇ ਵੱਲ ਇਸਤੇਮਾਲ ਕਰਨਾ ਮਾਨਸਿਕ ਦਿਸ਼ਾ ਨੂੰ ਆਰਾਮ ਪਹੁੰਚਾਉਣ ਲਈ ਤਾਂ ਜੋ ਥਕਾਵਟ ਵਰਗੇ ਭਿਆਨਕ ਲੱਛਣ ਤੋਂ ਰੋਗ ਮੁਕਤੀ ਮਿਲ ਸਕੇ । ਸਰੀਰ, ਮਨ ਅਤੇ ਰੂਹ ਇਕ ਬਣਤਰ ਹੈ ਜਿਸਨੂੰ ਖੁਸ਼ ਰੱਖ ਕੇ ਅਸੀ ਔਖੇ ਪਲਾਂ ਵਿੱਚੋਂ ਲੰਘ ਸਕਦੇ ਹਾਂ ਅਤੇ ਸੋਫੀਪਨ ਨੂੰ ਬਰਕਰਾਰ ਰੱਖ ਸਕਦੇ ਹਾਂ । ਪਰ ਜੇਕਰ ਥਕਾਵਟ ਦਾ ਗਲਤ ਪਾਸੇ ਵੱਲ ਧਿਆਨ ਕੇਂਦਰਿਤ ਕਰਕੇ ਨਸ਼ਾ ਕਰ ਲਈਏ ਤਾਂ ਇਹ ਸਮੱਸਿਆਵਾਂ ਨੂੰ ਵਧਾਉਣ ਦਾ ਬਹੁਤ ਸੌਖਾ ਢੰਗ ਹੋਵੇਗਾ, ਬਜਾਏ ਸੁੱਖ ਅਤੇ ਆਰਾਮ ਪਾਉਣ ਦੀ ਖਾਤਰ । ਆਖਿਰ ਵਿੱਚ, ਮੈਂ ਕਹਿਣਾ ਚਾਹਵਾਂਗਾ ਕਿ ਥਕਾਵਟ ਸਮੇਂ ਆਪਣੇ ਮਨ ਦਾ ਸੰਤੁਲਨ ਬਣਾਈ ਰੱਖਣਾ ਅਤੇ ਪਿਆਰ ਨਾਲ ਪੇਸ਼ ਆ ਕੇ ਪਰਿਵਾਰ ਵਿੱਚ ਸੁੱਖ ਵੰਡਾਉਣ ਨਾਲ ਹੀ ਅਸੀ ਰੋਗ ਮੁਕਤ ਰਹਿ ਸਕਦੇ ਹਾਂ ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.