ਸੋਬਰਲਾਈਫ ਫਾਉਂਡੇਸ਼ਨ ਵਿੱਚ ਤੁਹਾਡਾ ਸਵਾਗਤ ਹੈ
ਨਸ਼ੇ ਦੀ ਆਦਤ ਨੂੰ ਦੂਰ ਕਰਨ ਲਈ
ਹਰ ਪ੍ਕਾਰ ਦੀ ਮਦਦ ਉਪਲਬਲਧ ਹੈ ਅੰਗੇ੍ਜ਼ੀ ਅਤੇ ਪੰਜਾਬੀ ਵਿੱਚ।

ਇੰਟਰਵੈਨਸ਼ਨ
ਕਾਮਯਾਬ ਇੰਟਰਵੈਨਸ਼ਨ ਪਰਿਵਾਰਕ ਮੈਂਬਰ ਨੂੰ ਨਸ਼ੇ ਤੋਂ ਪੀੜਤ ਇਨਸਾਨ ਦੁਆਰਾ ਮਿਲੇ ਜਜ਼ਬਾਤਾਂ ਨੂੰ ਸਹੀ ਢੰਗ ਨਾਲ ਪ੍ਹਗਟ ਕਰਨ ਵਿੱਚ ਮਦਦ ਕਰਦਾ ਹੈ ।
ਕੌਂਸਲਿੰਗ
ਕੌਂਸਲਿੰਗ ਅਤੇ ਨਸ਼ੇ ਦੀ ਆਦਤ ਦੇ ਇਲਾਜ ਲਈ ਵੱਖ ਵੱਖ ਅਜਿਹੀਆਂ ਸੇਵਾਵਾਂ ਪ੍ਦਦਾਨ ਕੀਤੀਆਂ ਜਾਣ ਗਿਆਂ ਜਿਨਾਂ ਨਾਲ ਨਸ਼ੇ ਤੋਂ ਪੀੜਤ ਇਨਸਾਨ ਨੂੰ ਅਤੇ ਉਸਦੇ ਪਰਿਵਾਰ ਨੂੰ ਰਿਕਵਰੀ ਦੇ ਰਾਹ ਉੱਤੇ ਚੱਲਣ ਵਿੱਚ ਮਦਦ ਮਿਲੇਗੀ।
ਰਿਕਵਰੀ
ਪਰਿਵਾਰ ਲਈ ਸਰੋਤ?

ਰੋਜ਼ ਦਾ ਵਿਚਾਰ
ਅਪ੍ਰੈਲ 30
ਇੱਕ ਵੱਡੀ ਉਲਟ ਜਾਪਦੀ ਗੱਲ
ਪੀੜਾ ਅਤੇ ਰੋਗਮੁਕਤੀ ਦਾ ਇਹ ਵਿਰਸਾ, ਇੱਕ ਸ਼ਰਾਬੀ ਤੋਂ ਦੂਜੇ ਸ਼ਰਾਬੀ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ । ਇਹ ਰੱਬ ਤੋਂ ਸਾਨੂੰ ਮਿਲੀ ਇੱਕ ਸੋਗਾਤ ਹੈ, ਅਤੇ ਇਸ ਨੂੰ ਆਪਣੇ ਵਰਗੇ ਦੂਸਰਿਆਂ ਤੇ ਨਿਛਾਵਰ ਕਰਨਾ ਇੱਕੋ ਇਕ ਉਦਾਸ਼ ਹੈ ਜਿਸ ਨੇ ਅੱਜ ਏ.ਏ. ਨੂੰ ਸਾਰੀ ਦੁਨੀਆ ਵਿੱਚ ਜੀਵਿਤ ਰੱਖਿਆ ਹੈ ।
ਟਵੈਲਵ ਸਟੈਪਸ ਟਵੈਲਵ ਟ੍ਰੈਡੀਸ਼ਨਸ
ਸਫਾ : 151
ਮੈਂ ਜਾਣਦਾ ਹਾਂ ਕਿ ਇਹ ਏ.ਏ. ਦੀ ਇੱਕ ਬਹੁਤ ਉਲਟ ਜਾਪਦੀ ਗੱਲ ਹੈ ਕਿ ਮੈਂ ਸੋਫੀਪਨ ਦੇ ਕੀਮਤੀ ਤੋਹਫੇ ਨੂੰ ਨਹੀਂ ਰੱਖ ਸਕਦਾ ਜਦ ਤੱਕ ਕਿ ਮੈਂ ਇਸਨੂੰ ਵੰਡ ਨਹੀਂ ਦਿੰਦਾ । ਮੇਰਾ ਮੁੱਖ ਉਦੇਸ਼ ਸੋਫੀ ਰਹਿਣਾ ਹੈ । ਏ.ਏ. ਵਿੱਚ ਮੇਰਾ ਹੋਰ ਕੋਈ ਟੀਚਾ ਨਹੀਂ ਅਤੇ ਇਸ ਦੀ ਮਹੱਤਤਾ ਮੇਰੇ ਲਈ ਜ਼ਿੰਦਗੀ, ਮੌਤ ਦਾ ਸੁਆਲ ਹੈ । ਜੇ ਮੈਂ ਇਸ ਮਕਸਦ ਤੋਂ ਇੱਧਰ-ਉੱਧਰ ਹੁੰਦਾ ਹਾਂ ਤਾਂ ਮੇਰਾ ਨੁਕਸਾਨ ਹੁੰਦਾ ਹੈ । ਪਰ ਏ.ਏ. ਸਿਰਫ ਮੇਰੇ ਲਈ ਹੀ ਨਹੀਂ, ਇਹ ਹਰ ਉਸ ਸ਼ਰਾਬੀ ਲਈ ਹੈ, ਜੋ ਅਜੇ ਵੀ ਪੀੜਿਤ ਹੈ । ਠੀਕ ਹੋ ਰਹੇ ਸ਼ਰਾਬੀਆਂ ਦਾ ਸਮੂਹ, ਆਪਣੇ ਸਾਥੀ ਸ਼ਰਾਬੀਆਂ ਨਾਲ ਸਾਂਝ ਕਰਕੇ ਸੋਫੀ ਰਹਿੰਦਾ ਹੈ । ਮੇਰੀ ਰੋਗਮੁਕਤੀ ਦਾ ਤਰੀਕਾ ਇਹੋ ਹੈ ਕਿ ਮੈਂ ਏ.ਏ. ਵਿੱਚ ਦੂਜਿਆਂ ਨੂੰ ਵਿਖਾਵਾਂ ਕਿ ਜਦੋਂ ਮੈਂ ਉਹਨਾਂ ਨਾਲ ਸਾਂਝ ਕਰਦਾ ਹਾਂ ਤਾਂ ਆਪਣੇ ਤੋਂ ਵੱਡੀ ਸ਼ਕਤੀ ਦੀ ਮਿਹਰ ਹੇਠ ਸਾਡੇ ਦੋਹਾਂ ਦਾ ਵਿਕਾਸ ਹੁੰਦਾ ਹੈ ਅਤੇ ਅਸੀਂ ਦੋਵੇਂ ਇੱਕ ਖੁਸ਼ਹਾਲ ਭਵਿੱਖ ਦੇ ਮਾਰਗ ਤੇ ਹੁੰਦੇ ਹਾਂ ।
ਨਸ਼ੇ ਨੂੰ ਸਮਜੋ
ਸਾਡਾ ਮੁੱਖ ਮੰਤਵ ਹੈ ਕਿ ਅਜਿਹੀਆਂ ਸਹੂਲਤਾਂ ਪ੍ਦਦਾਨ ਕੀਤੀਆਂ ਜਾਣ ਜੋ ਇਨਸਾਨ ਨਸ਼ੇ ਤੋਂ ਪੀੜਤ ਹਨ ਜਿੰਦਗੀ ਵਿੱਚ ਆਰਾਮ ਜਾਂ ਸੁੱਖ ਪਾ ਸਕਣ ਅਤੇ ਤਰੱਕੀ ਦੇ ਰਾਹ ਤੇ ਚੱਲ ਸਕਣ।
ਅਸੀਂ ਤੁਹਾਡੇ ਦੁੱਖਾਂ ਨੂੰ ਸਮਝ ਸਕਦੇ ਹਾਂ ਕਿਉਂਕਿ ਇਕ ਸਮੇਂ ਅਸੀਂ ਵੀ ਅਜਿਹੇ ਦਰਦ ਵਿੱਚ ਸੀ ਜਿਸ ਵਿੱਚ ਇਸ ਸਮੇਂ ਤੁਸੀਂ ਹੋ।
ਅਸੀਂ ਸਮਝਦੇ ਹਾਂ ਕਿਉਂਕਿ ਸਾਨੂੰ ਪਰਵਾਹ ਹੈ, ਸਾਨੂੰ ਪਰਵਾਹ ਹੈ ਕਿਉਂਕਿ ਬਹੁਤ ਸਮਾਂ ਨਹੀਂ ਹੋਇਆ, ਜਦ ਅਸੀਂ ਵੀ ਉੱਥੇ ਸੀ, ਜਿੱਥੇ ਅੱਜ ਤੁਸੀਂ ਬੈਠੇ ਹੋ।
— A.P
ਕਈ ਵਾਰ ਲੇਖ ਪੜ੍ਹਨਾ ਅਤੇ ਆਡੀਓ ਫਾਈਲਾਂ ਨੂੰ ਸੁਣਨਾ ਹੀ ਕਾਫ਼ੀ ਨਹੀਂ ਹੁੰਦਾ.
ਕਈ ਵਾਰ ਅਸੀਂ ਕਿਸੇ ਹੋਰ ਮਨੁੱਖ ਨਾਲ ਬੱਸ ਸਿੱਧੀ ਗੱਲਬਾਤ ਹੀ ਕਰਨੀ ਚਾਹੁੰਦੇ ਹਾਂ.
ਜੇ ਤੁਸੀਂ ਇਸ ਪੜਾਅ ‘ਤੇ ਹੋ ਅਤੇ ਪੀਣ ਜਾਂ ਵਰਤੋਂ ਦੀ ਤੀਬਰ ਇੱਛਾ ਰੱਖਦੇ ਹੋ, ਤਾਂ ਸਾਨੂੰ ਇੱਕ ਵਾਰ ਕਾਲ ਕਰੋ.
ਅਸੀਂ ਤੁਹਾਨੂੰ ਸਾਡੇ ਇਕ ਮੈਂਬਰ ਨਾਲ ਜੋੜਾਂਗੇ ਜੋ ਤੁਹਾਡੀ ਸਥਿਤੀ ਵਿਚ ਹੁੰਦਾ ਸੀ. ਅਸੀਂ ਸਮਝਦੇ ਹਾਂ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਬੱਸ ਸਾਨੂੰ ਇੱਕ ਕਾਲ ਦਿਓ ਅਤੇ ਗੱਲਬਾਤ ਕਰੋ.

ਰਿਕਵਰੀ ਦੀਆਂ ਅਸਲ ਕਹਾਣੀਆਂ
ਹੋਲਟ
ਹੋਲਟ ਸਾਡੇ ਲਈ ਜਾਗਰੂਕ ਹੋਣ ਦਾ ਜ਼ਰੀਆ ਹੈ ਤਾਂ ਜੋ ਅਸੀਂ ਨਸ਼ੇ ਤੋਂ ਮੁਕਤ ਹੋਏ ਇਨਸਾਨ ਆਪਣੇ ਜ਼ਜਬਾਤਾਂ ਨੂੰ ਧਿਆਨ ਵਿੱਚ ਰੱਖ ਸਕੀਏ, ਬਜਾਏ ਅਸੀਂ ਦੁਬਾਰਾ ਆਪਣੇ ਆਪ ਨੂੰ ਨਸ਼ੇ ਕਰਨ ਦੀ …
ਨਸ਼ਿਆਂ ਦਾ ਵਹਿੰਦਾ ਦਰਿਆ
ਨਸ਼ਾ ਉਹ ਪਦਾਰਥ ਹੈ ਜੋ ਇਨਸਾਨ ਦੀ ਜ਼ਿੰਦਗੀ ਦਾ ਹਰ ਉਹ ਪੱਖ ਤਬਾਹ ਕਰ ਦਿੰਦਾ ਹੈ ਜਿਸਨੂੰ ਇਨਸਾਨ ਖੁਸ਼ਹਾਲ ਬਣਾਉਣਾ ਚਾਹੁੰਦਾ ਹੈ । ਅੱਜ ਦੇ ਸੰਸਾਰ ਵਿੱਚ ਹਰ ਇਨਸਾਨ ਆਰਾਮ ਦੀ …
ਸਪੋਂਸਰਸ਼ਿਪ
ਸਪੋਂਸਰਸ਼ਿਪ ਦੋ ਇਨਸਾਨਾਂ ਦਾ ਆਪਸੀ ਮੇਲ ਹੈ ਜਿਸ ਵਿੱਚ ਸਪੋਂਸੀ ਆਪਣੇ ਜ਼ਜਬਾਤਾਂ ਨੂੰ ਖੁੱਲ ਕੇ ਦੱਸ ਸਕਦਾ ਹੈ ਤਾਂ ਜੋ ਸਕਾਰਤਮਕ ਹੱਲ ਲੱਭਿਆ ਜਾ ਸਕੇ । ਪਰ ਸਪੋਂਸਰ ਉਹ ਹੋ ਸਕਦਾ ਹੈ ਜਿਸ ਕੋਲ …
ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ
ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!
ਕੋਈ ਸਵਾਲ ?
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।
ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।
ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।
ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.